Ranmikjot Kaur

PU ਦੀ ਮੀਤ ਪ੍ਰਧਾਨ ਰਣਮੀਕਜੋਤ ਕੌਰ ਨੂੰ ਵਿਦਿਆਰਥੀ ਜਥੇਬੰਦੀ ਸੱਥ ਨੇ ਪਾਰਟੀ ‘ਚੋਂ ਕੱਢਿਆ ਬਾਹਰ

ਚੰਡੀਗ੍ਹੜ 28 ਅਕਤੂਬਰ 2023: ਪੰਜਾਬ ਯੂਨੀਵਰਸਿਟੀ ਦੀ ਮੀਤ ਪ੍ਰਧਾਨ ਰਣਮੀਕਜੋਤ ਕੌਰ (Ranmikjot Kaur) ਨੂੰ ਵਿਦਿਆਰਥੀ ਜਥੇਬੰਦੀ ਸੱਥ ਨੇ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ | ਇਸ ਸੰਬੰਧੀ ਵਿਦਿਆਰਥੀ ਜਥੇਬੰਦੀ ਸੱਥ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਲਿਖਿਆ ਕਿ ਅੱਗੇ ਤੋਂ ਜਥੇਬੰਦੀ ਦੀ ਬੀਬੀ ਰਣਮੀਕਜੋਤ ਕੌਰ ਨਾਲ ਕੋਈ ਰਾਜਨੀਤਕ ਸਾਂਝ ਨਹੀਂ ਹੈ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਮੀਤ ਪ੍ਰਧਾਨ ਦੇ ਅਹੁਦੇ ‘ਤੇ ਜਿੱਤਣ ਤੋਂ ਬਾਅਦ ਰਣਮੀਕਜੋਤ ਕੌਰ ਵਲੋਂ ਵਾਰ ਵਾਰ ਪਾਰਟੀ ਦੀ ਵਿਚਾਰਧਾਰਾ ਨਾਲ ਅਸਹਿਮਤੀ ਪ੍ਰਗਟ ਕੀਤੀ ਗਈ ਹੈ।

ਉਨ੍ਹਾਂ ਕਿਹਾ ਸੱਥ ਪਹਿਲੇ ਦਿਨ ਤੋਂ ਹੀ ਵਿਦਿਆਰਥੀ ਹੱਕਾਂ ਦੇ ਨਾਲ ਨਾਲ ਪੰਥ ਪੰਜਾਬ ਦੇ ਹਿੱਤਾਂ ਲਈ ਸਰਗਰਮ ਹੈ। ਇਸ ਭਾਰਤੀ ਨਿਜਾਮ ਵਿਚ ਸਿੱਖਾਂ ਅਤੇ ਪੰਜਾਬ ਨਾਲ ਹੋਈ ਧੱਕੇਸ਼ਾਹੀ ਖਿਲਾਫ ਸੱਥ ਨੇ ਮੁੱਢ ਤੋਂ ਹੀ ਅਵਾਜ਼ ਬੁਲੰਦ ਕੀਤੀ ਹੈ ਤੇ ਜਥੇਬੰਦੀ ਇਸ ਲੀਹ ‘ਤੇ ਚੱਲਦਿਆਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਆਪਣਾ ਆਦਰਸ਼ ਮੰਨਦੀ ਹੈ। ਇਸ ਦੇ ਨਾਲ ਹੀ ਪੰਜਾਬ ਲਈ ਵਿੱਢੇ ਸੰਘਰਸ਼ ‘ਚ ਆਪਣਾ ਤਿਲ ਫੁਲ ਯੋਗਦਾਨ ਪਾਉਣ ਵਾਲੀ ਹਰ ਸਖਸ਼ੀਅਤ ਸੱਥ ਲਈ ਸਤਿਕਾਰ ਦਾ ਪਾਤਰ ਹੈ।

ਬੀਤੇ ਸਮੇਂ ਅੰਦਰ ਬੀਬੀ ਰਣਮੀਕਜੋਤ ਕੌਰ (Ranmikjot Kaur) ਵਲੋਂ ਭਾਈ ਖਾਲੜਾ ਦੀ ਤਸਵੀਰ ਦਫਤਰ ‘ਚ ਲਗਾਉਣ ‘ਤੇ ਇਤਰਾਜ਼ ਪ੍ਰਗਟ ਕੀਤਾ ਗਿਆ। ਪੰਜਾਬ ਦੇ ਲੋਕ ਸਭਾ ਹਲਕੇ ਸੰਗਰੂਰ ਤੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਭਾਰਤ ਦੀ ਸੰਸਦ ਦੀ Standing Committee for Social Justice & Empowerment ਦੇ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਪੰਜਾਬ ਯੂਨੀਵਰਸਿਟੀ ਫੇਰੀ ਦੌਰਾਨ ਬੀਬੀ ਰਣਮੀਕਜੋਤ ਕੌਰ ਨੂੰ ਸਨਮਾਨਿਤ ਕਰਨ ਦੀ ਇਛਾ ਜ਼ਾਹਰ ਕੀਤੀ ਗਈ। ਰਣਮੀਕਜੋਤ ਕੌਰ ਵਲੋਂ ਰਾਜਸੀ ਸਦਾਚਾਰ ਦੀ ਪ੍ਰਵਾਹ ਕੀਤੇ ਬਿਨਾਂ ਸਿਮਰਨਜੀਤ ਸਿੰਘ ਨੂੰ ਮਿਲਣ ਤੋਂ ਇਨਕਾਰ ਵੀ ਕੀਤਾ ਅਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ।

ਵਿਦਿਆਰਥੀ ਜਥੇਬੰਦੀ ਸੱਥ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਹਰ ਇਨਸਾਨ ਦਾ ਸਤਿਕਾਰ ਕਰਦੀ ਹੈ ਅਤੇ ਆਸ ਵੀ ਕਰਦੀ ਹੈ ਕਿ ਪਾਰਟੀ ਦਾ ਹਰ ਮੈਂਬਰ ਇੰਝ ਕਰੇ। ਪੰਜਾਬ ਯੂਨੀਵਰਸਿਟੀ ਕੌਂਸਲ ਦੇ ਕਿਸੇ ਅਹੁਦੇ ‘ਤੇ ਬੈਠੇ ਪਾਰਟੀ ਮੈਂਬਰ ਦੇ ਅਜਿਹੇ ਰਵਈਏ ਬਦਲੇ ਸੱਥ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰ ਸਕਦੀ। ਬੀਬੀ ਰਣਮੀਕਜੋਤ ਕੌਰ ਵਲੋਂ ਅਪਣਾਏ ਅਜਿਹੇ ਵਤੀਰੇ ਪਿਛੇ ਉਹਨਾਂ ਦੀ ਕੀ ਰਾਜਸੀ ਇਛਾ ਹੈ, ਕੀ ਰਾਜਸੀ ਦਬਾਅ ਹੈ ਜਾਂ ਸੱਥ ਤੋਂ ਵੱਖਰੀ ਰਾਜਸੀ ਸਮਝ ਹੈ ਇਸ ਬਾਰ ਉਹ ਆਪ ਹੀ ਸਪੱਸ਼ਟ ਕਰ ਸਕਦੇ ਹਨ। ਸੱਥ ਆਪਣੇ ਵੱਲੋਂ ਬੀਬੀ ਰਣਮੀਕਜੋਤ ਕੌਰ ਨੂੰ ਪਾਰਟੀ ਤੋਂ ਵੱਖ ਕਰਨ ਦਾ ਫੈਸਲਾ ਲੈਂਦੀ ਹੈ। ਉਹ ਕੌਂਸਲ ਦਾ ਕੰਮਕਾਜ ਆਪਣੀ ਇੱਛਾ ਅਨੁਸਾਰ ਚਲਾ ਸਕਦੇ ਹਨ। ਜਥੇਬੰਦੀ ਆਪਣੀ ਸਮਰਥਾ ਮੁਤਾਬਕ ਵਿਦਿਆਰਥੀ ਭਲਾਈ ਦੇ ਕਾਰਜਾਂ ਚ ਪਹਿਲਾਂ ਵਾਂਗ ਸਰਗਰਮ ਰਹੇਗੀ। ਸੱਥ ਵਲੋਂ ਬੀਬੀ ਰਣਮੀਕਜੋਤ ਕੌਰ ਨੂੰ ਭਵਿੱਖ ਦੇ ਰਾਜਸੀ ਤੇ ਅਕਾਦਮਿਕ ਸਫਰ ਲਈ ਸ਼ੁਭ ਇਛਾਵਾਂ।

ਦੂਜੇ ਪਾਸੇ ਰਣਮੀਕਜੋਤ ਕੌਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਪਾਰਟੀ ਸੰਬੰਧ ਰੱਖ ਤੋਂ ਗੁਰੇਜ਼ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਵੋਟਾਂ ਲਈ ਉਨ੍ਹਾਂ ਦਾ ਇਸਤੇਮਾਲ ਕੀਤਾ ਗਿਆ ਹੈ |

May be an image of text

 

Scroll to Top