ਚੰਡੀਗੜ੍ਹ,16 ਅਕਤੂਬਰ 2023: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਸੋਮਵਾਰ ਨੂੰ ਮਿਜ਼ੋਰਮ ਦੇ ਆਇਜੌਲ ਪਹੁੰਚੇ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਨੇ ਇੱਥੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਮਣੀਪੁਰ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ।
ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਮੈਂ ਮਣੀਪੁਰ ਗਿਆ ਸੀ। ਮਣੀਪੁਰ ਦੀ ਸੋਚ ਨੂੰ ਭਾਜਪਾ ਨੇ ਤਬਾਹ ਕਰ ਦਿੱਤਾ ਹੈ। ਹੁਣ ਇਹ ਇੱਕ ਰਾਜ ਨਹੀਂ ਸਗੋਂ ਦੋ ਰਾਜ ਹਨ। ਲੋਕਾਂ ਦੇ ਕਤਲ ਹੋਏ ਹਨ, ਔਰਤਾਂ ਨਾਲ ਛੇੜਛਾੜ ਹੋਈ ਹੈ ਪਰ ਪ੍ਰਧਾਨ ਮੰਤਰੀ ਨੇ ਉੱਥੇ ਜਾਣਾ ਜ਼ਰੂਰੀ ਨਹੀਂ ਸਮਝਿਆ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪੰਜ ਕਿਲੋਮੀਟਰ ਲੰਬੀ ਪੈਦਲ ਯਾਤਰਾ ਕੱਢੀ। ਰਾਹੁਲ ਨੇ ਆਪਣਾ ਮਾਰਚ ਚਾਨਮਾਰੀ ਤੋਂ ਸ਼ੁਰੂ ਕੀਤਾ, ਜੋ ਕਿ ਟ੍ਰੇਜ਼ਰੀ ਸਵਾਇਰ ਵਿਖੇ ਸਮਾਪਤ ਹੋਈ । ਇਸ ਦੌਰਾਨ ਰਾਹੁਲ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰੇ ਰਾਹੀਂ ਰਾਹੁਲ ਮਿਜ਼ੋਰਮ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨਗੇ। ਜਿਕਰਯੋਹ ਹੈ ਕਿ ਮਿਜ਼ੋਰਮ ‘ਚ 7 ਨਵੰਬਰ ਨੂੰ ਵੋਟਿੰਗ ਹੋਵੇਗੀ।