11 Bangladeshis

BSF ਵੱਲੋਂ ਅੰਮ੍ਰਿਤਸਰ ‘ਚ ਕੌਮਾਂਤਰੀ ਸਰਹੱਦ ਤੋਂ 11 ਬੰਗਲਾਦੇਸ਼ੀ ਗ੍ਰਿਫਤਾਰ, ਬੱਚੇ ਤੇ ਔਰਤਾਂ ਵੀ ਸ਼ਾਮਲ

ਚੰਡੀਗੜ੍ਹ, 13 ਅਕਤੂਬਰ 2023: ਅੰਮ੍ਰਿਤਸਰ ਦੇ ਵਾਹਗਾ ਸਰਹੱਦ ‘ਤੇ ਬੀਐਸਐਫ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਵੱਲੋਂ 11 ਬੰਗਲਾਦੇਸ਼ੀ (11 Bangladeshis) ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ, ਦੱਸਿਆ ਜਾ ਰਿਹਾ ਹੈ ਕਿ ਇਹ ਬੰਗਲਾਦੇਸੀ ਨਾਗਰਿਕ ਭਾਰਤ ਪਾਸੋਂ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਹਨਾਂ ਦੇ ਨਾਲ ਨਾਲ ਕੁਝ ਔਰਤਾਂ ਕੁਝ ਬੱਚੇ ਅਤੇ ਕੁਝ ਮਰਦ ਵੀ ਸ਼ਾਮਲ ਹਨ |

ਬੀਐਸਐਫ ਨੇ ਇਹਨਾਂ 11 ਬੰਗਲਾਦੇਸ਼ੀਆਂ (11 Bangladeshis) ਨੂੰ ਅੰਮ੍ਰਿਤਸਰ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਇਹਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉਹਨਾਂ ਨੇ ਕਿਹਾ ਕਿ ਇਹਨਾਂ ਕੋਲੋਂ ਕੁਝ ਦਸਤਾਵੇਜ ਬਰਾਮਦ ਹੋਏ ਹਨ ਅਤੇ ਉਹ ਦਸਤਾਵੇਜ ਸਾਨੂੰ ਬੀਐਸਐਫ ਨੇ ਸੌਂਪ ਦਿੱਤੇ ਹਨ ਅਤੇ ਅੱਜ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਲਿਜਾ ਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਕਿ ਇਹਨਾਂ ਤੋਂ ਪੁੱਛਗਿਛ ਕੀਤੀ ਜਾ ਸਕੇ | ਪੁਲਿਸ ਅਧਿਕਾਰੀ ਮੁਤਾਬਕ ਇਹ ਲੋਕ ਪਾਕਿਸਤਾਨ ਜਾਣਾ ਚਾਹੁੰਦੇ ਸਨ ਅਤੇ ਇਹਨਾਂ ਨੂੰ ਬੀਐਸਐਫ ਵੱਲੋਂ ਕੌਮਾਂਤਰੀ ਸੀਮਾ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹਨਾਂ ਬੰਗਲਾਦੇਸ਼ੀਆਂ ਕੋਲੋਂ ਭਾਰਤੀ ਕਰੰਸੀ ਦੇ ਨਾਲ ਬੰਗਲਾਦੇਸ਼ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ |

 

Scroll to Top