Shahid Latif

ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ ਦਾ ਸਿਆਲਕੋਟ ‘ਚ ਗੋਲੀਆਂ ਮਾਰ ਕੇ ਕਤਲ

ਚੰਡੀਗੜ੍ਹ, 11 ਅਕਤੂਬਰ 2023: ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ (Shahid Latif) ਦੀ ਪਾਕਿਸਤਾਨ ਦੇ ਸਿਆਲਕੋਟ ਦੀ ਇੱਕ ਮਸੀਤ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸ਼ਾਹਿਦ ਲਤੀਫ ਐਨਆਈਏ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਣਪਛਾਤੇ ਵਿਅਕਤੀਆਂ ਨੇ ਲਤੀਫ ‘ਤੇ ਗੋਲੀਆਂ ਚਲਾਈਆਂ।

2 ਜਨਵਰੀ 2016 ਨੂੰ ਜੈਸ਼ ਦੇ ਅੱ+ਤ+ਵਾ+ਦੀਆਂ ਨੇ ਪਠਾਨਕੋਟ ਦੇ ਏਅਰਬੇਸ ‘ਤੇ ਹਮਲਾ ਕੀਤਾ ਸੀ। ਇਸ ‘ਚ 7 ਜਵਾਨ ਸ਼ਹੀਦ ਹੋ ਗਏ ਸਨ। ਇਹ ਮੁਕਾਬਲਾ 36 ਘੰਟੇ ਤੱਕ ਚੱਲਿਆ ਅਤੇ ਤਲਾਸ਼ੀ ਮੁਹਿੰਮ ਤਿੰਨ ਦਿਨਾਂ ਤੱਕ ਜਾਰੀ ਰਹੀ। ਸ਼ਾਹਿਦ ਲਤੀਫ ਅੱ+ਤ+ਵਾ+ਦੀ ਸੰਗਠਨ ਜੈਸ਼-ਏ-ਮੁਹੰਮਦ (JeM) ਦਾ ਮੁੱਖ ਮੈਂਬਰ ਸੀ।

ਸ਼ਾਹਿਦ ਲਤੀਫ (Shahid Latif)  ਨੇ ਹੀ ਜੈਸ਼ ਦੇ ਚਾਰ ਅੱ+ਤ+ਵਾ+ਦੀਆਂ ਨੂੰ ਪਠਾਨਕੋਟ ਭੇਜਿਆ ਸੀ। ਲਤੀਫ ‘ਤੇ 1999 ‘ਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ।

ਮੀਡੀਆ ਖ਼ਬਰਾਂ ਮੁਤਾਬਕ ਲਤੀਫ ਨੂੰ ਨਵੰਬਰ 1994 ਵਿੱਚ ਭਾਰਤ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਮੁਕੱਦਮਾ ਚੱਲਿਆ ਸੀ। ਭਾਰਤ ਵਿਚ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ 2010 ਵਿਚ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਐਨਆਈਏ ਮੁਤਾਬਕ ਲਤੀਫ਼ 2010 ਵਿੱਚ ਰਿਹਾਈ ਤੋਂ ਬਾਅਦ ਪਾਕਿਸਤਾਨ ਵਿੱਚ ਜੇਹਾਦੀ ਫੈਕਟਰੀ ਵਿੱਚ ਵਾਪਸ ਚਲਾ ਗਿਆ ਸੀ।

Scroll to Top