ਚੰਡੀਗੜ੍ਹ, 07 ਅਕਤੂਬਰ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਇਜ਼ਰਾਈਲ (Israel) ਵਿੱਚ ਹੋਏ ਹਮਲਿਆਂ ‘ਤੇ ਚਿੰਤਾ ਪ੍ਰਗਟਾਈ ਹੈ । ਪੀਐਮ ਮੋਦੀ ਨੇ ਕਿਹਾ ਕਿ ਭਾਰਤ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਇਜ਼ਰਾਈਲ ਦੇ ਲੋਕਾਂ ਦੇ ਨਾਲ ਖੜ੍ਹਾ ਹੈ। ਪੀੜਤਾਂ ਅਤੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ, ਉਨ੍ਹਾਂ ਕਿਹਾ, ਭਾਰਤ ਇਜ਼ਰਾਈਲ ਵਿੱਚ ਗੰਭੀਰ ਮਨੁੱਖੀ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਭਾਰਤ-ਇਜ਼ਰਾਈਲ ਅਤੇ ਭਾਰਤ-ਫਲਸਤੀਨ ਸਬੰਧਾਂ ਵਿਚਾਲੇ ਕਈ ਮਾਇਨਿਆਂ ਤੋਂ ਮਹੱਤਵਪੂਰਨ ਹੈ। ਦਰਅਸਲ, ਭਾਰਤ ਦੇ ਫਿਲੀਸਤੀਨ ਨਾਲ ਵੀ ਬਹੁਤ ਡੂੰਘੇ ਸਬੰਧ ਹਨ। ਹਮਾਸ ਦੇ ਕਬਜ਼ੇ ਵਾਲੀ ਵਿਵਾਦਤ ਜ਼ਮੀਨ ਤੋਂ ਇਜ਼ਰਾਈਲ (Israel) ‘ਤੇ ਰਾਕੇਟ ਹਮਲਿਆਂ ਦੇ ਮਾਮਲੇ ‘ਚ ਪੀਐੱਮ ਮੋਦੀ ਨੇ ਹਮਾਸ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਨੇ ਇਸ ਨੂੰ ‘ਅੱਤਵਾਦੀ ਹਮਲਾ’ ਜ਼ਰੂਰ ਕਿਹਾ।
ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕਿਰਿਆ ਦੇ ਕੁਝ ਮਿੰਟਾਂ ਬਾਅਦ ਹੀ ਇਜ਼ਰਾਈਲ ਦੇ ਰਾਜਦੂਤ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ। ਰਾਜਦੂਤ ਨਾਔਰ ਗਿਲੋਨ ਨੇ ਕਿਹਾ ਕਿ ਭਾਰਤ ਦਾ ਨੈਤਿਕ ਸਮਰਥਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਯਕੀਨੀ ਤੌਰ ‘ਤੇ ਇਸ ਸੰਕਟ ਤੋਂ ਬਾਹਰ ਆ ਜਾਵੇਗਾ। ਪੀਐਮ ਮੋਦੀ ਦਾ ਬਿਆਨ ਸ਼ਨੀਵਾਰ ਸ਼ਾਮ 4.44 ‘ਤੇ ਆਇਆ, ਜਿਸ ਦੇ ਠੀਕ 6 ਮਿੰਟ ਬਾਅਦ ਸ਼ਾਮ ਕਰੀਬ 4.50 ‘ਤੇ ਨੂਰ ਗਿਲਨ ਨੇ ਟਵੀਟ ਕੀਤਾ।