ਚੰਡੀਗੜ੍ਹ 05 ਅਕਤੂਬਰ 2023: ਏਸ਼ੀਆਈ ਖੇਡਾਂ ਦੇ ਅੱਜ 13 ਵੇਂ ਦਿਨ ਭਾਰਤੀ ਨੂੰ ਬੈਡਮਿੰਟਨ ਖੇਡ ਵਿੱਚ ਤਮਗਾ ਹਾਸਲ ਹੋਇਆ ਹੈ | ਐੱਚ.ਐੱਸ ਪ੍ਰਣਯ (HS Prannoy) ਨੂੰ ਪੁਰਸ਼ਾਂ ਦੇ ਬੈਡਮਿੰਟਨ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਚੀਨ ਦੇ ਲੀ ਸ਼ਿਫੇਂਗ ਤੋਂ 21-16, 21-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਐੱਚ.ਐੱਸ ਪ੍ਰਣਯ ਨੂੰ ਕਾਂਸੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ।
ਏਸ਼ੀਆਈ ਖੇਡਾਂ ਵਿਚ ਭਾਰਤ ਨੇ 12 ਦਿਨਾਂ ਵਿੱਚ ਕੁੱਲ 86 ਤਮਗੇ ਜਿੱਤੇ ਹਨ ਅਤੇ ਹੁਣ ਤੱਕ 88 ਤਮਗੇ ਭਾਰਤ ਦੀ ਝੋਲੀ ਪੈ ਚੁੱਕੇ ਹਨ | ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਰਤ ਨੇ ਪਹਿਲੇ ਦਿਨ ਪੰਜ, ਦੂਜੇ ਦਿਨ ਛੇ, ਤੀਜੇ ਦਿਨ ਤਿੰਨ, ਚੌਥੇ ਦਿਨ ਅੱਠ, ਪੰਜਵੇਂ ਦਿਨ ਤਿੰਨ, ਛੇਵੇਂ ਦਿਨ ਅੱਠ, ਸੱਤਵੇਂ ਦਿਨ ਪੰਜ, ਅੱਠਵੇਂ ਦਿਨ 15 ਤਗ਼ਮੇ ਜਿੱਤੇ। , ਨੌਵੇਂ ਦਿਨ ਸੱਤ, ਦਸਵੇਂ ਦਿਨ ਨੌਂ, 11ਵੇਂ ਦਿਨ 12 ਅਤੇ 12ਵੇਂ ਦਿਨ ਪੰਜ ਮਿਲੇ ਸਨ। ਅੱਜ ਭਾਰਤ ਦੇ ਮੈਡਲਾਂ ਦੀ ਗਿਣਤੀ 100 ਦੇ ਕਰੀਬ ਪਹੁੰਚ ਸਕਦੀ ਹੈ।




