Nobel Prize

ਰਸਾਇਣ ਵਿਗਿਆਨ ਦੇ ਖੇਤਰ ‘ਚ ਨੋਬਲ ਪੁਰਸਕਾਰ ਦਾ ਐਲਾਨ, ਇਨ੍ਹਾਂ 3 ਜਣਿਆਂ ਨੂੰ ਮਿਲਿਆ ਸਨਮਾਨ

ਚੰਡੀਗੜ੍ਹ, 04 ਅਕਤੂਬਰ 2023: ਰਸਾਇਣ ਵਿਗਿਆਨ ਦੇ ਖੇਤਰ ਵਿੱਚ 2023 ਲਈ ਨੋਬਲ ਪੁਰਸਕਾਰ (Nobel Prize) ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ ਇਹ ਸਨਮਾਨ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਮੌਂਗੀ ਜੀ ਬਾਵੇਂਡੀ (Moungi G. Bawendi), ਕੋਲੰਬੀਆ ਯੂਨੀਵਰਸਿਟੀ ਦੇ ਲੁਈਸ.ਈ ਬਰੂਸ ( Louis E. Brus) ਅਤੇ ਨੈਨੋਕ੍ਰਿਸਟਲ ਤਕਨਾਲੋਜੀ ਵਿੱਚ ਕੰਮ ਕਰਨ ਵਾਲੇ ਏਲੇਕਸੀ ਆਈ. ਏਕੀਮੋਵ (Alexei I. Ekimov) ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ। ਇਹ ਪੁਰਸਕਾਰ ਕੁਆਂਟਮ ਬਿੰਦੀਆਂ ਦੀ ਖੋਜ ਅਤੇ ਸੰਸਲੇਸ਼ਣ ਲਈ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਹੈ ।

Scroll to Top