ਘੜੂੰਆਂ

ਸਰਕਾਰੀ ਪ੍ਰਾਇਮਰੀ ਸਕੂਲ ਘੜੂੰਆਂ (ਕੰਨਿਆ) ਖਰੜ ਵਿਖੇ ‘ਈ ਆਈ – ਮਾਇੰਡ ਸਪਾਰਕ’ ਲੈਬ ਦਾ ਉਦਘਾਟਨ

ਐਸ.ਏ.ਐਸ. ਨਗਰ, 29 ਸਤੰਬਰ 2023: ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਆਡੀਓ ਵਿਜ਼ੂਅਲ ਕੰਟੈਂਟ ਮੁੱਹਈਆ ਕਰਵਾਉਣ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (ਆਈ.ਏ.ਐਸ.) ਦੀ ਪਹਿਲਕਦਮੀ ਤੇ ਸ਼ੁਰੂ ਕੀਤਾ ਗਿਆ ਐਜੂਕੇਸ਼ਨ ਇੰਨੋਵੇਸ਼ਨ-ਮਾਈਂਡ ਸਪਾਰਕ ਲੈਬ ਪ੍ਰੋਗਰਾਮ ਅੱਜ ਸਰਕਾਰੀ ਪ੍ਰਾਇਮਰੀ ਸਕੂਲ,ਘੜੂੰਆਂ (ਕੰਨਿਆਂ) ਵਿਖੇ ਸ਼ੁਰੂ ਕੀਤਾ ਗਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਅਸ਼ਵਨੀ ਕੁਮਾਰ ਦੱਤਾ ਨੇ ਦੱਸਿਆ ਕਿ ਮਾਈਂਡ ਸਪਾਰਕ ਲੈਬ ਦੀ ਨਿਯਮਤ ਵਰਤੋਂ ਵਿਦਿਆਰਥੀਆਂ ਨੂੰ ਅੰਗਰੇਜ਼ੀ, ਗਣਿਤ ਅਤੇ ਪੰਜਾਬੀ ਵਿੱਚ ਬਿਹਤਰ ਢੰਗ ਨਾਲ ਸਿੱਖਣ ਨੂੰ ਯਕੀਨੀ ਬਣਾਏਗੀ। ਇਸ ਮੌਕੇ ਬੀ.ਪੀ.ਈ.ਓ. ਬਲਾਕ ਖਰੜ -2, ਜਤਿਨ ਮਿਗਲਾਨੀ ਨੇ ਹਾਜ਼ਰ 100 ਤੋਂ ਵੱਧ ਮਾਪਿਆਂ ਨੂੰ ਪ੍ਰੇਰਿਤ ਕੀਤਾ ਅਤੇ ਸੰਬੋਧਨ ਕੀਤਾ।

ਇਸ ਮੌਕੇ ਸਕੂਲ ਅਤੇ ਪਿੰਡ ਵਾਸੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਵਾਇਆ ਗਿਆ। ਮਾਈਂਡ ਸਪਾਰਕ ਪ੍ਰੋਜੈਕਟ ਦੇ ਲੀਡ ਮਹਿੰਦਰ ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਕੁਮਾਰੀ ਹਰਿੰਦਰ ਕੌਰ ਦੁਆਰਾ ਮਾਈਂਡ ਸਪਾਰਕ ‘ਤੇ ਇੱਕ ਵਿਸਤ੍ਰਿਤ ਸੈਸ਼ਨ ਰਾਹੀਂ ਦੱਸਿਆ ਗਿਆ ਕਿ ਇਸ ਪ੍ਰਾਜੈਕਟ ਤਹਿਤ ਵਿਦਿਆਰਥੀਆਂ ਨੂੰ ਸਮਾਰਟ ਫੋਨਾਂ/ਟੈਬ ਜ਼ਰੀਏ ਅੰਗਰੇਜ਼ੀ, ਗਣਿਤ ਅਤੇ ਪੰਜਾਬੀ ਦੇ ਆਡੀਓ ਵਿਜ਼ੂਅਲ ਕੰਟੈਂਟ ਦੀ ਸਹੂਲਤ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਯਾਦ ਰੱਖਣ ਦੀ ਅਤੇ ਅਧੀਐਨ ਕਰਨ ਦੀ ਸਕਿਲ ਨੂੰ ਵਧਾਉਣ ਦੀ ਸਹੂਲਤ ਮਿਲੇਗੀ।

ਜ਼ਿਲ੍ਹੇ ਵਿੱਚ ਪ੍ਰੋਕਟਰ ਐਂਡ ਗੈਂਬਲ ਨਾਲ ਸਬੰਧਤ ਇਏਹ ਸੰਸਥਾ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ਤੇ ਆਪਣੇ ਇਸ ਪਾਇਲਟ ਪ੍ਰਾਜੈਕਟ ਰਾਹੀਂ ਹੀਂ ਤੱਕ 32 ਪ੍ਰਾਇਮਰੀ ਅਤੇ 08 ਸੈਕੰਡਰੀ ਸਕੂਲਾਂ ਤੱਕ ਪਹੁੰਚ ਬਣਾ ਚੁੱਕੀ ਹੈ। ਮੁੱਖ ਅਧਿਆਪਕਾ ਸੁਰੇਖਾ ਨੇ ਵੀ ਮਾਪਿਆ ਅਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ ਅਤੇ ਯਕੀਨੀ ਬਣਾਇਆ ਕਿ ਨਿਯਮਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਪਾਸਿਓਂ ਸਹੀ ਨਿਗਰਾਨੀ ਰੱਖੀ ਜਾਵੇਗੀ।

ਇਸ ਮੌਕੇ ਪਿੰਡ ਦੇ ਪ੍ਰਧਾਨ ਮਾਸਟਰ ਸ: ਸਵਰਨ ਸਿੰਘ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ, ਐਸ.ਐਮ.ਸੀ. ਦੀ ਚੇਅਰਪਰਸਨ ਕਰਮਜੀਤ ਕੌਰ ਅਤੇ ਮੈਂਬਰ, ਨੌਜਵਾਨ ਸਮਾਜ ਸੇਵੀ ਜਰਨੈਲ ਸਿੰਘ ਅਤੇ ਹੋਰ ਨੌਜਵਾਨ, ਨਿਸ਼ਚੈ ਸੁਸਾਇਟੀ ਜ਼ੀਰਕਪੁਰ ਤੋਂ ਗੁਰਪ੍ਰੀਤ ਸਿੰਘ ਅਤੇ ਕ੍ਰਿਸ਼ਨ ਮੋਹਨ ਅਤੇ ਗੁਰੂਦੁਆਰਾ ਸਾਹਿਬ ਦੀ ਕਮੇਟੀ ਦੇ ਸੇਵਾਦਾਰ ਵੀ ਹਾਜ਼ਰ ਸਨ।

Scroll to Top