July 2, 2024 6:32 pm
Kiren Rijiju

ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ 3 ਐਥਲੀਟਾਂ ਨੂੰ ਵੀਜ਼ਾ ਨਾ ਦੇਣਾ ਏਸ਼ੀਆਈ ਖੇਡਾਂ ਦੇ ਨਿਯਮਾਂ ਦੀ ਉਲੰਘਣਾ: ਕਿਰਨ ਰਿਜਿਜੂ

ਚੰਡੀਗੜ੍ਹ, 21 ਸਤੰਬਰ 2023: ਕੇਂਦਰੀ ਮੰਤਰੀ ਕਿਰਨ ਰਿਜਿਜੂ (Kiren Rijiju) ਨੇ ਏਸ਼ੀਆਈ ਖੇਡਾਂ ਲਈ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਤਿੰਨ ਐਥਲੀਟਾਂ ਨੂੰ ਵੀਜ਼ਾ ਨਾ ਦੇਣ ਲਈ ਚੀਨ ਦੀ ਨਿੰਦਾ ਕੀਤੀ ਹੈ। ਚੀਨ ਨੇ 3 ਖਿਡਾਰੀਆਂ ਦੇ ਵੀਜ਼ੇ ਰੋਕ ਦਿੱਤੇ ਹਨ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇਸ ਮਾਮਲੇ ਦੀ ਸਖ਼ਤ ਨਿੰਦਾ ਕੀਤੀ ਹੈ।

ਉਨ੍ਹਾਂ (Kiren Rijiju) ਆਖਿਆ ਕਿ ‘ਚੀਨ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਅਰੁਣਾਚਲ ਪ੍ਰਦੇਸ਼ ਦੀ ਸਥਿਤੀ ਬਦਲਣ ਵਾਲੀ ਨਹੀਂ ਹੈ। ਅਰੁਣਾਚਲ ਭਾਰਤ ਦਾ ਹਿੱਸਾ ਰਿਹਾ ਹੈ ਅਤੇ ਹਮੇਸ਼ਾ ਇਸ ਦਾ ਹਿੱਸਾ ਰਹੇਗਾ | ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ ਅਤੇ ਸਮਾਂ ਆਉਣ ‘ਤੇ ਭਾਰਤ ਇਸ ਦਾ ਜਵਾਬ ਦੇਵੇਗਾ। ਚੀਨ ਵੱਲੋਂ ਚੁੱਕਿਆ ਗਿਆ ਕਦਮ ਪੂਰੀ ਤਰ੍ਹਾਂ ਗੈਰ-ਸੰਵਿਧਾਨਕ ਹੈ। ਓਲੰਪਿਕ ਚਾਰਟਰ ਦੇ ਤਹਿਤ ਕਿਸੇ ਵੀ ਐਥਲੀਟ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ ਹੈ। ਪਰ ਭਾਰਤੀ ਖਿਡਾਰੀਆਂ ਦੇ ਵੀਜ਼ੇ ਰੋਕਣਾ ਗਲਤ ਹੈ। ਚੀਨ ਦੀ ਇਸ ਕਾਰਵਾਈ ਨਾਲ ਭਵਿੱਖ ਵਿੱਚ ਖਿਡਾਰੀਆਂ ਦਾ ਨੁਕਸਾਨ ਹੋ ਸਕਦਾ ਹੈ। ਜਿਕਰਯੋਗ ਹੈ ਕਿ ਖੇਡ ਮੰਤਰੀ ਨੇ ਏਸ਼ੀਆਈ ਖੇਡਾਂ ਵਿੱਚ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਚੀਨ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ…

Asian Games: ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਤਿੰਨ ਖਿਡਾਰੀਆਂ ਨੂੰ ਨਹੀਂ ਦਿੱਤਾ ਵੀਜ਼ਾ, ਅਨੁਰਾਗ ਠਾਕੁਰ ਦਾ ਚੀਨ ਦੌਰਾ ਰੱਦ