India-Australia

ਭਾਰਤ-ਆਸਟ੍ਰੇਲੀਆ ਕ੍ਰਿਕਟ ਮੈਚ ਦੀਆਂ ਟਿਕਟਾਂ ਦੀ ਘੱਟ ਵਿਕਰੀ ਹੋਣ ਕਾਰਨ PCA ਨੇ ਦਿੱਤਾ ਫ੍ਰੀ ਆਫ਼ਰ

ਚੰਡੀਗੜ੍ਹ, 21 ਸਤੰਬਰ 2023: ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਭਲਕੇ ਹੋਣ ਵਾਲੇ ਭਾਰਤ-ਆਸਟ੍ਰੇਲੀਆ (India-Australia) ਵਨਡੇ ਕ੍ਰਿਕਟ ਮੈਚ ਦੀਆਂ ਟਿਕਟਾਂ ਘੱਟ ਵਿਕੀਆਂ ਹਨ। ਇਸ ‘ਤੇ ਪੰਜਾਬ ਕ੍ਰਿਕਟ ਸੰਘ (ਪੀ.ਸੀ.ਏ.) ਵੱਲੋਂ ਇਕ ਆਫ਼ਰ ਦਿੱਤਾ ਗਈ ਹੈ, ਜਿਸ ਵਿੱਚ ਇੱਕ ਟਿਕਟ ਉੱਤੇ ਇੱਕ ਫਰੀ ਮਿਲੇਗੀ | ਇਹ ਆਫਰ ਕੱਲ੍ਹ ਸ਼ੁਰੂ ਹੋਇਆ ਸੀ ਅਤੇ ਅੱਜ ਵੀ ਚੱਲ ਰਿਹਾ ਹੈ, ਪਰ ਟਿਕਟਾਂ ਦੀ ਵਿਕਰੀ ਨਹੀਂ ਹੋ ਰਹੀ। ਖਿਡਾਰੀਆਂ ਦੇ ਚੰਡੀਗੜ੍ਹ ਪਹੁੰਚਣ ‘ਤੇ ਪ੍ਰਸ਼ੰਸਕ ਉਨ੍ਹਾਂ ਨਾਲ ਸੈਲਫੀ ਲੈ ਰਹੇ ਹਨ।

ਇਸ ਵਾਰ ਸਟੇਡੀਅਮ ਦੇ ਟਿਕਟ ਕਾਊਂਟਰ ਤੋਂ ਇਲਾਵਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਆਈਸੀਆਈਸੀਆਈ ਬੈਂਕ ਵਿੱਚ ਟਿਕਟਾਂ ਖਰੀਦਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਹੈ।ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ 100 ਰੁਪਏ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ। ਇਸ ਤੋਂ ਇਲਾਵਾ 1,000 ਅਤੇ 5,000 ਰੁਪਏ ਦੀਆਂ ਟਿਕਟਾਂ ਵੀ ਉਪਲਬਧ ਨਹੀਂ ਹਨ। 3,000, 10,000 ਅਤੇ 20,000 ਰੁਪਏ ਦੀਆਂ ਟਿਕਟਾਂ ‘ਤੇ ਐਸੋਸੀਏਸ਼ਨ ਦੁਆਰਾ ਇੱਕ ਟਿਕਟ ਉੱਤੇ ਇੱਕ ਫਰੀ ਦਾ ਆਫ਼ਰ ਦਿੱਤਾ ਗਿਆ ਹੈ।

ਹਾਲਾਂਕਿ ਮੈਚ ਦੀਆਂ ਕਿੰਨੀਆਂ ਟਿਕਟਾਂ ਬਾਕੀ ਹਨ, ਇਸ ਬਾਰੇ ਵੇਰਵੇ ਜਨਤਕ ਨਹੀਂ ਕੀਤੇ ਜਾ ਰਹੇ ਹਨ। ਏਸ਼ੀਆ ਕੱਪ ‘ਚ ਜਿੱਤ ਤੋਂ ਬਾਅਦ ਭਾਰਤੀ ਟੀਮ ਦੇ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਨੂੰ ਆਰਾਮ ਦਿੱਤਾ ਗਿਆ ਹੈ। ਇਸ ਮੈਚ ਵਿੱਚ ਕਪਤਾਨੀ ਦੀ ਕਮਾਨ ਕੇ.ਐਲ ਰਾਹੁਲ ਦੇ ਹੱਥ ਵਿੱਚ ਹੋਵੇਗੀ। ਕੇ.ਐੱਲ ਰਾਹੁਲ ਬੁੱਧਵਾਰ ਰਾਤ ਕਰੀਬ 10:30 ਵਜੇ ਚੰਡੀਗੜ੍ਹ ਪੁੱਜੇ । ਉਸ ਦੇ ਨਾਲ ਜਸਪ੍ਰੀਤ ਬੁਮਰਾਹ ਅਤੇ ਸੂਰਿਆਕੁਮਾਰ ਵੀ ਮੈਚ ਲਈ ਇੱਥੇ ਪਹੁੰਚ ਚੁੱਕੇ ਹਨ। ਰਵਿੰਦਰ ਜਡੇਜਾ ਮੈਚ ਵਿੱਚ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਆਰ ਅਸ਼ਵਿਨ, ਈਸ਼ਾਨ ਕਿਸ਼ਨ ਅਤੇ ਸ਼ਾਰਦੁਲ ਠਾਕੁਰ ਵੀ ਚੰਡੀਗੜ੍ਹ ਪਹੁੰਚ ਚੁੱਕੇ ਹਨ। ਇਹ ਵਨਡੇ ਮੈਚ (India-Australia) ਡੇ-ਨਾਈਟ ਹੋਵੇਗਾ।

Scroll to Top