ਚੰਡੀਗੜ੍ਹ, 19 ਸਤੰਬਰ 2023: ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਨਵੇਂ ਸੰਸਦ ਭਵਨ ਵਿੱਚ ਸੰਸਦ ਦੀ ਕਾਰਵਾਈ ਚੱਲ ਰਹੀ ਹੈ। ਨਵੀਂ ਸੰਸਦ ਭਵਨ ਦੇ ਸ਼ੁਰੂ ਵਿੱਚ ਹੀ ਮਹਿਲਾ ਰਾਖਵਾਂਕਰਨ ਬਿੱਲ (women’s reservation bill) ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵਿਚਾਲੇ ਤਿੱਖੀ ਬਹਿਸ ਹੋਈ।
ਦਰਅਸਲ ਇਹ ਬਿੱਲ ਕੌਣ ਲੈ ਕੇ ਇਸਨੂੰ ਲੈ ਕੇ ਪਾਰਟੀਆਂ ਅਤੇ ਵਿਰੋਧੀ ਧਿਰਾਂ ਵਿਚਾਲੇ ਤਕਰਾਰ ਚੱਲ ਰਹੀ ਹੈ। ਅਧੀਰ ਰੰਜਨ ਲਗਾਤਾਰ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਕਾਂਗਰਸ ਸਰਕਾਰ ਦੀ ਪਹਿਲ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਲਾ ਰਿਜ਼ਰਵੇਸ਼ਨ ਬਿੱਲ (women’s reservation bill) ਦੀ ਮੰਗ ਯੂ.ਪੀ.ਏ. ਨੇ ਸ਼ੁਰੂ ਕੀਤੀ ਸੀ | ਇਸ ‘ਤੇ ਅਮਿਤ ਸ਼ਾਹ ਨੇ ਨਵੇਂ ਸੰਸਦ ਭਵਨ ‘ਚ ਕਿਹਾ ਕਿ ਅਧੀਰ ਰੰਜਨ ਚੌਧਰੀ ਕਹਿੰਦੇ ਹਨ ਕਿ ਪੁਰਾਣਾ ਬਿੱਲ ਅਜੇ ਵੀ ਜਿਉਂ ਦਾ ਤਿਉਂ ਹੈ, ਜਦਕਿ ਸਪੱਸ਼ਟ ਜਾਣਕਾਰੀ ਹੈ ਕਿ ਪੁਰਾਣੇ ਬਿੱਲ ਦੀ ਵੈਧਤਾ ਖਤਮ ਹੋ ਗਈ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਕੀ ਚੌਧਰੀ ਕੋਲ ਉਸ ਗੱਲ ਦਾ ਸਮਰਥਨ ਕਰਨ ਲਈ ਕੋਈ ਦਸਤਾਵੇਜ਼ ਹਨ ਜੋ ਉਹ ਦਾਅਵਾ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਸੰਸਦ ਮੈਂਬਰ ਕੋਲ ਇਸ ਸਬੰਧੀ ਕੋਈ ਦਸਤਾਵੇਜ਼ ਹਨ ਤਾਂ ਉਹ ਸਾਹਮਣੇ ਰੱਖੇ ਜਾਣ। ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਕੋਈ ਕਾਗਜ਼ ਨਹੀਂ ਪੇਸ਼ ਕਰ ਸਕਦੇ ਤਾਂ ਕਾਂਗਰਸੀ ਆਗੂ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਚੌਧਰੀ ਨੇ ਇਹ ਵੀ ਕਿਹਾ ਹੈ ਕਿ ਇਹ ਬਿੱਲ ਰਾਜੀਵ ਗਾਂਧੀ ਦੇ ਸਮੇਂ ਲੋਕ ਸਭਾ ਵਿੱਚ ਪਾਸ ਹੋਇਆ ਸੀ, ਜਦਕਿ ਅਜਿਹਾ ਕਦੇ ਨਹੀਂ ਹੋਇਆ। ਅਮਿਤ ਸ਼ਾਹ ਦੇ ਇਹ ਬੋਲਦੇ ਹੀ ਸੰਸਦ ‘ਚ ਭਾਰੀ ਹੰਗਾਮਾ ਹੋ ਗਿਆ। ਵਿਰੋਧੀ ਆਗੂਆਂ ਦੇ ਜ਼ੋਰਦਾਰ ਹੰਗਾਮੇ ਦਰਮਿਆਨ ਸ਼ਾਹ ਨੇ ਕਿਹਾ ਕਿ ਮੈਨੂੰ ਪੂਰਾ ਬੋਲਣ ਦਿਓ। ਇਸ ਦੇ ਨਾਲ ਹੀ ਲੋਕ ਸਭਾ ਸਪੀਕਰ ਵੀ ਵਿਰੋਧੀ ਸੰਸਦ ਮੈਂਬਰਾਂ ਨੂੰ ਸ਼ਾਂਤ ਕਰਦੇ ਨਜ਼ਰ ਆਏ।
ਅਮਿਤ ਸ਼ਾਹ ਨੇ ਅੱਗੇ ਗੱਲ ਜਾਰੀ ਰੱਖੀ ਅਤੇ ਕਿਹਾ ਕਿ ਜੇਕਰ ਬਿੱਲ ਲੋਕ ਸਭਾ ਵਿੱਚ ਪਾਸ ਹੋ ਜਾਂਦਾ ਹੈ ਅਤੇ ਰਾਜ ਸਭਾ ਵਿੱਚ ਪਾਸ ਨਹੀਂ ਹੁੰਦਾ। ਇਸ ਦੇ ਨਾਲ ਹੀ ਜੇਕਰ ਉਸ ਸਮੇਂ ਦੌਰਾਨ ਲੋਕ ਸਭਾ ਦਾ ਕਾਰਜਕਾਲ ਖਤਮ ਹੋ ਜਾਂਦਾ ਹੈ, ਤਾਂ ਬਿੱਲ ਆਪਣੇ ਆਪ ਨੂੰ ਰੱਦ ਮੰਨਿਆ ਜਾਂਦਾ ਹੈ। ਸ਼ਾਹ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ‘ਤੇ ਸਪੱਸ਼ਟਤਾ ਹੋਣੀ ਚਾਹੀਦੀ ਹੈ। ਜੇਕਰ ਅਧੀਰ ਰੰਜਨ ਚੌਧਰੀ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਸਦਨ ਵਿੱਚ ਪੇਸ਼ ਕਰਨ।