ਫਿਰੋਜ਼ਪੁਰ , 18 ਸਤੰਬਰ 2023: ਵਿਜੀਲੈਂਸ ਬਿਊਰੋ ਨੇ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ (Satkar Kaur Gehri) ਤੇ ਉਸ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੂੰ ਵਿਜੀਲੈਂਸ ਬਿਊਰੋ ਨੇ ਸ੍ਰੋਤਾਂ ਤੋਂ ਵੱਧ ਆਮਦਨ ਦੇ ਕੇਸ ਵਿੱਚ ਹਿਰਾਸਤ ਵਿੱਚ ਲੈ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਤਿਕਾਰ ਕੌਰ ਚੰਡੀਗੜ੍ਹ ਦੇ ਖਰੜ ਵਿਖੇ ਆਪਣੇ ਘਰ ਵਿੱਚ ਮੌਜੂਦ ਸੀ,ਜਿੱਥੋਂ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ | ਇਸਦੇ ਨਾਲ ਹੀ ਜਸਮੇਲ ਸਿੰਘ ਲਾਡੀ ਗਹਿਰੀ ਨੂੰ ਫਿਰੋਜ਼ਪੁਰ ਤੋਂ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ |
ਹੁਣ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਮੋਹਾਲੀ ਤੋਂ ਫਿਰੋਜ਼ਪੁਰ ਵਿਜੀਲੈਂਸ ਦਫਤਰ ਲਿਆਂਦਾ ਗਿਆ ਹੈ। ਜਿੱਥੇ ਦੋਵੇਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਜਦੋਂ ਵਿਧਾਇਕਾਂ ਸਤਿਕਾਰ ਕੌਰ ਨੂੰ ਇਸ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਉਹ ਇਸ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਜਦੋਂ ਵੀ ਉਨ੍ਹਾਂ ਨੂੰ ਵਿਜੀਲੈਂਸ ਨੇ ਬੁਲਾਇਆ ਉਹ ਹਾਜ਼ਰ ਹੁੰਦੇ ਰਹੇ ਹਨ। ਦੂਜੇ ਪਾਸੇ ਭਾਜਪਾ ਦੇ ਕੈਂਟ ਮੰਡਲ ਪ੍ਰਧਾਨ ਇੰਦਰ ਗੁਪਤਾ ਨੇ ਕਿਹਾ ਕਿ ਇਹ ਸਭ ਸਰਕਾਰ ਬਦਲਾਖੋਰੀ ਦੀ ਨੀਤੀ ਤਹਿਤ ਕਰ ਰਹੀ ਹੋਰ ਕੁੱਝ ਨਹੀਂ | ਉਨ੍ਹਾਂ ਕਿਹਾ ਭਾਜਪਾ ਆਪਣੇ ਸਾਥੀਆਂ ਨਾਲ ਖੜੀ ਹੈ। ਜਿਕਰਯੋਗ ਹੈ ਕਿ ਸਤਿਕਾਰ ਕੌਰ (Satkar Kaur Gehri) ਕਾਂਗਰਸ ਸਰਕਾਰ ਵਿੱਚ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸੀ। ਇਸ ਵਾਰ ਕਾਂਗਰਸ ਨੇ ਉਸ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਸੀ ਜਿਸ ਤੋਂ ਬਾਅਦ ਉਹ ਭਾਜਪਾ ‘ਚ ਸ਼ਾਮਲ ਹੋ ਗਈ ਸੀ।