ਚੰਡੀਗੜ੍ਹ, 16 ਸਤੰਬਰ 2023: ਭਾਰਤੀ ਹਵਾਈ ਸੈਨਾ ਭਾਰਤ ਵਿੱਚ ਬਣੇ 100 ਐਲਸੀਏ ਮਾਰਕ 1-ਏ (LCA Mark 1-A) ਲੜਾਕੂ ਜਹਾਜ਼ ਖਰੀਦੇਗੀ। ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਸਪੇਨ ਦੇ ਦੌਰੇ ਦੌਰਾਨ ਇਹ ਐਲਾਨ ਕੀਤਾ ਹੈ । ਐਲਸੀਏ ਮਾਰਕ 1-ਏ (LCA Mark-1A) ਤੇਜਸ ਜਹਾਜ਼ ਦਾ ਇੱਕ ਉੱਨਤ ਸੰਸਕਰਣ ਹੈ। ਇਹ ਅਪਗ੍ਰੇਡਡ ਏਵੀਓਨਿਕਸ ਅਤੇ ਰਾਡਾਰ ਪ੍ਰਣਾਲੀਆਂ ਨਾਲ ਲੈਸ ਹੈ। ਹਵਾਈ ਸੈਨਾ ਪਹਿਲਾਂ ਹੀ 83 ਐਲਸੀਏ ਮਾਰਕ-1ਏ ਜਹਾਜ਼ਾਂ ਦਾ ਆਰਡਰ ਦੇ ਚੁੱਕੀ ਹੈ। ਭਾਰਤੀ ਹਵਾਈ ਸੈਨਾ ਦਾ ਇਨ੍ਹਾਂ ਜਹਾਜ਼ਾਂ ਨੂੰ ਖਰੀਦਣ ਦਾ ਮਕਸਦ ਪੁਰਾਣੇ ਮਿਗ-21 ਨੂੰ ਰਿਟਾਇਰ ਕਰਨਾ ਹੈ। ਸੌਦੇ ਲਈ ਅਧਿਕਾਰਤ ਪ੍ਰਸਤਾਵ ਰੱਖਿਆ ਮੰਤਰਾਲੇ ਅਤੇ ਰਾਸ਼ਟਰੀ ਸੁਰੱਖਿਆ ਹਿੱਸੇਦਾਰਾਂ ਨੂੰ ਭੇਜ ਦਿੱਤਾ ਗਿਆ ਹੈ।
ਨਵੰਬਰ 22, 2024 9:04 ਬਾਃ ਦੁਃ