ਚੰਡੀਗ੍ਹੜ,16 ਸਤੰਬਰ 2023: ਏਸ਼ੀਆ ਕੱਪ 2023 (Aisa Cup 2023) ਦਾ ਫਾਈਨਲ ਮੈਚ ਭਲਕੇ ਐਤਵਾਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣਾ ਹੈ। ਰੋਹਿਤ ਦੀ ਪਲਟਨ 8ਵੀਂ ਵਾਰ ਏਸ਼ੀਆ ਚੈਂਪੀਅਨ ਬਣਨ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ। ਇਸ ਦੇ ਨਾਲ ਹੀ ਦਾਸੁਨ ਸ਼ਨਾਕਾ ਦੀ ਕਪਤਾਨੀ ‘ਚ ਸ਼੍ਰੀਲੰਕਾਈ ਟੀਮ ਖ਼ਿਤਾਬ ਦਾ ਬਚਾਅ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਹਾਲਾਂਕਿ ਕੋਲੰਬੋ ‘ਚ ਫਾਈਨਲ ਮੈਚ ਦੇ ਦਿਨ ਬਾਰਿਸ਼ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਜੇਕਰ ਖਿਤਾਬੀ ਮੈਚ ਮੀਂਹ ਕਾਰਨ ਧੋਤਾ ਜਾਂਦਾ ਹੈ ਤਾਂ ਜੇਤੂ ਟੀਮ ਦਾ ਫੈਸਲਾ ਕਿਵੇਂ ਹੋਵੇਗਾ?
ਜੇਕਰ ਫਾਈਨਲ ‘ਚ ਮੀਂਹ ਪੈਂਦਾ ਹੈ ?
ਭਾਰਤ ਅਤੇ ਸ਼੍ਰੀਲੰਕਾ (IND vs SL) ਵਿਚਾਲੇ ਹੋਣ ਵਾਲੇ ਫਾਈਨਲ ਮੈਚ ਦੇ ਦਿਨ ਮੀਂਹ ਦੀ ਸੰਭਾਵਨਾ 80 ਫੀਸਦੀ ਹੈ। ਮਤਲਬ ਕਿ ਸੁਪਰ-4 ਦੌਰ ਦੀ ਤਰ੍ਹਾਂ ਖਿਤਾਬੀ ਮੈਚ ‘ਚ ਵੀ ਮੀਂਹ ਆਉਂਦਾ-ਜਾਂਦਾ ਰਹੇਗਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਈਨਲ ਲਈ ਇੱਕ ਰਿਜ਼ਰਵ-ਡੇ ਰੱਖਿਆ ਗਿਆ ਹੈ। ਜੇਕਰ ਮੀਂਹ ਕਾਰਨ ਐਤਵਾਰ ਨੂੰ ਫਾਈਨਲ ਮੈਚ ਪੂਰਾ ਨਹੀਂ ਹੁੰਦਾ ਹੈ ਤਾਂ ਸੋਮਵਾਰ ਨੂੰ ਵੀ ਮੈਚ ਪੂਰਾ ਕੀਤਾ ਜਾਵੇਗਾ ।
ਰਿਜ਼ਰਵ ਡੇਅ ‘ਤੇ ਮੀਂਹ ਨਾ ਰੁਕਿਆ ?
ਹੁਣ ਜੇਕਰ ਕੋਲੰਬੋ ਵਿੱਚ ਐਤਵਾਰ ਅਤੇ ਸੋਮਵਾਰ ਦੋਵਾਂ ਨੂੰ ਭਾਰੀ ਮੀਂਹ ਪੈਂਦਾ ਹੈ, ਤਾਂ ਜੇਤੂ (Aisa Cup 2023) ਦਾ ਫੈਸਲਾ ਕਿਵੇਂ ਹੋਵੇਗਾ? ਰਿਜ਼ਰਵ ਡੇ ‘ਤੇ ਵੀ ਜੇਕਰ ਦਿਨ ਭਰ ਮੀਂਹ ਪੈਂਦਾ ਹੈ ਅਤੇ ਇਕ ਵੀ ਗੇਂਦ ਨਹੀਂ ਖੇਡੀ ਜਾਂਦੀ ਹੈ ਤਾਂ ਦੋਵੇਂ ਟੀਮਾਂ ਟਰਾਫੀ ਸਾਂਝੀਆਂ ਕਰਨਗੀਆਂ। ਤੁਹਾਨੂੰ ਦੱਸ ਦਈਏ ਕਿ ਨਿਯਮਾਂ ਦੇ ਮੁਤਾਬਕ ਫਾਈਨਲ ਮੈਚ ਦਾ ਨਤੀਜਾ ਪ੍ਰਾਪਤ ਕਰਨ ਲਈ ਦੋਵੇਂ ਟੀਮਾਂ ਲਈ ਘੱਟੋ-ਘੱਟ 20-20 ਓਵਰਾਂ ਦਾ ਖੇਡਣਾ ਜ਼ਰੂਰੀ ਹੈ।
ਕੋਲੰਬੋ ਦੀ ਪਿੱਚ ਕਿਸਦਾ ਦੇਵੇਗੀ ਸਾਥ ?
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ 2023 ਦਾ ਟਾਈਟਲ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਕੋਲੰਬੋ ਦੇ ਇਸ ਮੈਦਾਨ ‘ਤੇ ਬੱਲੇਬਾਜ਼ਾਂ ਦਾ ਦਬਦਬਾ ਹੈ। ਗੇਂਦ ਬੱਲੇ ‘ਤੇ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ ਅਤੇ ਕਿਸੇ ਨੂੰ ਦੌੜਾਂ ਬਣਾਉਣ ਵਿੱਚ ਬਹੁਤੀ ਮੁਸ਼ਕਲ ਨਹੀਂ ਆਉਂਦੀ। ਹਾਲਾਂਕਿ, ਦੂਜੀ ਪਾਰੀ ਵਿੱਚ ਪਿੱਚ ਯਕੀਨੀ ਤੌਰ ‘ਤੇ ਥੋੜ੍ਹੀ ਹੌਲੀ ਹੋ ਜਾਂਦੀ ਹੈ। ਬੱਲੇਬਾਜ਼ਾਂ ਦੇ ਨਾਲ-ਨਾਲ ਪਿੱਚ ਸਪਿਨਰਾਂ ਦੀ ਵੀ ਕਾਫੀ ਮੱਦਦ ਕਰਦੀ ਹੈ