ਚੰਡੀਗੜ੍ਹ, 16 ਸਤੰਬਰ 2023: ਸਾਬਕਾ ਮੁੱਖ ਸੰਸਦੀ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਚੰਦ ਗਰਗ (Parkash Chand Garg) ਅੱਜ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚ ਸ਼ਾਮਲ ਹੋਣਗੇ | ਇਸ ਸੰਬੰਧੀ ਸਮਾਗਮ ਅੱਜ ਭਵਾਨੀਗੜ੍ਹ ਵਿਚ ਹਨੀ ਢਾਬਾ ’ਤੇ ਰੱਖਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉਹਨਾਂ ਨੇ ਜਨਵਰੀ ਮਹੀਨੇ ਵਿਚ ਪਾਰਟੀ ਵੱਲੋਂ ਵਿਨਰਜੀਤ ਗੋਲਡੀ ਨੂੰ ਸੰਗਰੂਰ ਦਾ ਇੰਚਾਰਜ ਲਗਾਉਣ ਮਗਰੋਂ ਨਾਰਾਜ਼ਗੀ ਦੇ ਚੱਲਦੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ |
ਅਕਤੂਬਰ 20, 2025 11:24 ਬਾਃ ਦੁਃ