ਚੰਡੀਗੜ੍ਹ, 13 ਸਤੰਬਰ 2023: ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱ+ਤ+ਵਾ+ਦੀਆਂ ਵਿਚਾਲੇ ਦੋ ਮੁਕਾਬਲੇ ਜਾਰੀ ਹੈ । ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਅੱ+ਤ+ਵਾ+ਦੀਆਂ ਨੇ ਸੁਰੱਖਿਆ ਬਲਾਂ ‘ਤੇ ਉਸ ਸਮੇਂ ਗੋਲੀਬਾਰੀ ਕੀਤੀ ਜਦੋਂ ਉਹ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਇਸ ਵਿੱਚ ਕਰਨਲ ਮਨਪ੍ਰੀਤ ਸਿੰਘ (Colonel Manpreet Singh) ਸ਼ਹੀਦ ਹੋ ਗਏ ਸਨ। ਇੱਕ ਪੁਲਿਸ ਮੁਲਾਜ਼ਮ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਦੂਜੇ ਪਾਸੇ ਰਾਜੌਰੀ ‘ਚ ਸੋਮਵਾਰ ਤੋਂ ਐਨਕਾਊਂਟਰ ਚੱਲ ਰਿਹਾ ਹੈ। ਇਸ ‘ਚ ਦੋ ਅੱ+ਤ+ਵਾ+ਦੀ ਮਾਰੇ ਗਏ ਹਨ। ਇੱਕ ਸਿਪਾਹੀ ਅਤੇ ਇੱਕ ਐਸਪੀਓ ਸ਼ਹੀਦ ਹੋ ਗਿਆ ਹੈ । ਇਸ ਆਪਰੇਸ਼ਨ ਵਿੱਚ ਫੌਜ ਦਾ ਇੱਕ ਕੁੱਤਾ ਕੇਂਟ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਆਪਣੇ ਹੈਂਡਲਰ ਦੀ ਜਾਨ ਬਚਾਈ। ਏਡੀਜੀ ਮੁਕੇਸ਼ ਸਿੰਘ ਨੇ ਦੱਸਿਆ ਕਿ ਖ਼ਰਾਬ ਮੌਸਮ ਦੇ ਬਾਵਜੂਦ ਸੁਰੱਖਿਆ ਬਲਾਂ ਨੇ ਰਾਜੌਰੀ ਸ਼ਹਿਰ ਤੋਂ 75 ਕਿਲੋਮੀਟਰ ਦੂਰ ਇਲਾਕੇ ਦੀ ਪੂਰੀ ਰਾਤ ਘੇਰਾਬੰਦੀ ਕੀਤੀ ਅਤੇ ਸਵੇਰੇ ਆਸਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਤੇਜ਼ ਕੀਤੀ।