ਚੰਡੀਗੜ੍ਹ, 09 ਸਤੰਬਰ 2023: ਜੀ-20 ਸਿਖਰ ਸੰਮੇਲਨ ਅੱਜ ਯਾਨੀ 9 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰੱਕੋ ਦੇ ਭੂਚਾਲ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਆਪਣਾ ਜੀ-20 ਸੰਮੇਲਨ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਾਂ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਰੀਕਨ ਯੂਨੀਅਨ (African Union) ਨੂੰ ਜੀ-20 ਦਾ ਸਥਾਈ ਮੈਂਬਰ ਬਣਾਇਆ ਗਿਆ ਹੈ ।
ਇਸਦੇ ਨਾਲ ਹੀ ਅਜ਼ਾਲੀ ਅਸੌਮਾਨੀ, ਕੋਮੋਰੋਸ ਯੂਨੀਅਨ ਦੇ ਪ੍ਰਧਾਨ ਅਤੇ ਅਫਰੀਕਨ ਯੂਨੀਅਨ (African Union) ਦੀ ਚੇਅਰਪਰਸਨ ਨੇ ਜੀ-20 ਦੇ ਸਥਾਈ ਮੈਂਬਰ ਵਜੋਂ ਆਪਣੀ ਸੀਟ ਸੰਭਾਲੀ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਕਈ ਨੇਤਾ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ ਹਨ । ਪੀਐਮ ਮੋਦੀ ਨੇ ਬਿਡੇਨ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜੁਗਨਾਥ ਨਾਲ ਦੁਵੱਲੀ ਮੀਟਿੰਗ ਕੀਤੀ। G20 ਆਗੂ 9 ਅਤੇ 10 ਸਤੰਬਰ ਨੂੰ ਸਮੂਹ ਦੇ ਸਾਲਾਨਾ ਸੰਮੇਲਨ ਵਿੱਚ ਪ੍ਰਮੁੱਖ ਗਲੋਬਲ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ। ਭਾਰਤ ਮੌਜੂਦਾ G20 ਚੇਅਰ ਦੇ ਤੌਰ ‘ਤੇ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਇਹ ਸਮਾਂ ਦੁਨੀਆ ਨੂੰ ਨਵੀਂ ਦਿਸ਼ਾ ਦਿਖਾਉਣ ਦਾ ਸਮਾਂ ਹੈ। ਇਹ ਉਹ ਸਮਾਂ ਹੈ ਜਦੋਂ ਸਦੀਆਂ ਪੁਰਾਣੀਆਂ ਚੁਣੌਤੀਆਂ ਸਾਡੇ ਤੋਂ ਨਵੇਂ ਹੱਲ ਦੀ ਮੰਗ ਕਰ ਰਹੀਆਂ ਹਨ। ਸਾਨੂੰ ਇਨ੍ਹਾਂ ਸਮੱਸਿਆਵਾਂ ਨੂੰ ਮਾਨਵਤਾਵਾਦੀ ਫੋਕਸ ਨਾਲ ਹੱਲ ਕਰਨਾ ਹੋਵੇਗਾ | ਇਸਦੇ ਨਾਲ ਹੀ ਜੋਅ ਬਿਡੇਨ ਨੂੰ ਭਾਰਤ ਮੰਡਪਮ ਵਿੱਚ ਬਣੇ ਕੋਨਾਰਕ ਚੱਕਰ ਬਾਰੇ ਜਾਣਕਾਰੀ ਦਿੱਤੀ।