illegal liquor

ਸਰਹੱਦੀ ਖੇਤਰ ‘ਚ ਆਬਕਾਰੀ ਵਿਭਾਗ ਤੇ ਅਜਨਾਲਾ ਪੁਲਿਸ ਦੀ ਵੱਡੀ ਕਾਰਵਾਈ, ਨਜ਼ਾਇਜ ਸ਼ਰਾਬ ਦਾ ਜ਼ਖੀਰਾ ਬਰਾਮਦ

ਅੰਮ੍ਰਿਤਸਰ , 08 ਸਤੰਬਰ 2023: ਅੱਜ ਤੜਕਸਰ ਨਾਲ ਗੁਪਤ ਇਤਲਾਹ ‘ਤੇ ਕੀਤੀ ਗਈ ਕਾਰਵਾਈ ਦੌਰਾਨ ਅਜਨਾਲਾ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਅਜਨਾਲਾ ਦੇ ਪਿੰਡ ਡੱਲਾ ਦੇ ਖੇਤਾਂ ਵਿੱਚੋ ਚੱਲ ਰਹੀ ਨਜ਼ਾਇਜ ਇੱਕ ਮਿੰਨੀ ਸ਼ਰਾਬ ਫੈਕਟਰੀ ਦਾ ਪਰਦਾਫਾਸ ਕਰਨ ‘ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਬਕਾਰੀ ਵਿਭਾਗ ਦੇ ਇੰਸਪੈਕਟਰ ਮੈਡਮ ਰਾਜਵਿੰਦਰ ਕੌਰ ਨੇ ਦੱਸਿਆ ਕਿ ਓਹਨਾ ਨੂੰ ਗੁਪਤਾ ਇਤਲਾਹ ਮਿਲੀ ਸੀ ਕਿ ਪਿੰਡ ਡੱਲਾ ‘ਚ ਇੱਕ ਵਿਅਕਤੀ ਵੱਲੋਂ ਵੱਡੇ ਪੱਧਰ ‘ਤੇ ਨਜਾਇਜ ਸ਼ਰਾਬ (illegal liquor) ਦਾ ਧੰਦਾ ਕੀਤਾ ਜਾ ਰਿਹਾ |

ਜਿਸ ‘ਤੇ ਅੱਜ ਤੜਕਸਰ ਕੀਤੀ ਗਈ ਕਾਰਵਾਈ ‘ਚ 12 ਡਰੱਮ ਲਾਹਣ ਅਤੇ ਦੋ ਕੈਨੀਆ ਨਜਾਇਜ ਸ਼ਰਾਬ (illegal liquor) ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ | ਜਦਕਿ ਇਸਦਾ ਸਾਥੀ ਫ਼ਰਾਰ ਹੋ ਗਿਆ ਹੈ | ਓਹਨਾ ਦੱਸਿਆ ਕਿ ਪਿੰਡਾਂ ਵਿੱਚ ਇਹ ਲੋਕ 90 ਰੁਪਏ ਦੀ ਬੋਤਲ ਲੈ ਕੇ ਅੱਗੇ120 ਰੁਪਏ ਦੀ ਵੇਚਦੇ ਸਨ, ਓਹਨਾ ਕਿਹਾ ਕਿ ਉਹ ਨਜਾਇਜ ਸ਼ਰਾਬ ਵਿਰੋਧ ਆਪਣੀ ਮੁਹਿੰਮ ਇਸੇ ਤਰ੍ਹਾਂ ਜਾਰੀ ਰੱਖਣਗੇ |

Scroll to Top