Elon Musk

ਐਲਨ ਮਸਕ ਦਾ ਐਲਾਨ, ਐਕਸ ਉਪਭੋਗਤਾਵਾਂ ਨੂੰ ਜਲਦ ਮਿਲੇਗੀ ਆਡੀਓ/ਵੀਡੀਓ ਕਾਲ ਦੀ ਸੁਵਿਧਾ

ਚੰਡੀਗੜ੍ਹ, 31 ਅਗਸਤ, 2023: ਟਵਿੱਟਰ ਨੂੰ ਖਰੀਦਣ ਤੋਂ ਬਾਅਦ ਅਰਬਪਤੀ ਕਾਰੋਬਾਰੀ ਐਲਨ ਮਸਕ (Elon Musk) ਇਸ ਵਿੱਚ ਲਗਾਤਾਰ ਬਦਲਾਅ ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਨਾਂ (ਐਕਸ) ਬਦਲ ਕੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਵੀਰਵਾਰ ਨੂੰ ਉਨ੍ਹਾਂ ਨੇ ਇਕ ਟਵੀਟ ‘ਚ ਐਕਸ (X) ‘ਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਐਲਨ ਮਸਕ ਨੇ ਕੁਝ ਸਮਾਂ ਪਹਿਲਾਂ ਟਵੀਟ ਕੀਤਾ ਸੀ ਕਿ ਐਕਸ ਉਪਭੋਗਤਾਵਾਂ ਨੂੰ ਜਲਦੀ ਹੀ ਵੀਡੀਓ ਅਤੇ ਆਡੀਓ ਕਾਲ ਦੀ ਸਹੂਲਤ ਮਿਲੇਗੀ।

ਭਾਰਤੀ ਸਮੇਂ ਮੁਤਾਬਕ ਦੁਪਹਿਰ 12:42 ‘ਤੇ ਇਕ ਟਵੀਟ ‘ਚ ਐਲਨ ਮਸਕ (Elon Musk) ਨੇ ਕਿਹਾ ਕਿ ਇਹ ਫੀਚਰ iOS, Android, MacBook ਅਤੇ PC ‘ਚ ਵੀ ਕੰਮ ਕਰੇਗਾ। ਖਾਸ ਗੱਲ ਇਹ ਹੈ ਕਿ ਇਸ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਫੋਨ ਨੰਬਰ ਦੀ ਵੀ ਲੋੜ ਨਹੀਂ ਪਵੇਗੀ। ਟਵੀਟ ਵਿੱਚ, ਐਲਨ ਮਸਕ ਨੇ ਐਕਸ ਨੂੰ ਇੱਕ ਪ੍ਰਭਾਵਸ਼ਾਲੀ ਗਲੋਬਲ ਐਡਰੈੱਸ ਬੁੱਕ ਦੱਸਿਆ ਹੈ।

Elon Musk

Scroll to Top