ਚੰਡੀਗੜ੍ਹ, 26 ਅਗਸਤ, 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਪੰਜਾਬ ਦੇ ਰਾਜਪਾਲ (Punjab Governor) ਬਨਵਾਰੀ ਲਾਲ ਪਰੋਹਿਤ ਦੇ ਪੱਤਰ ਦਾ ਜਵਾਬ ਦਿੱਤਾ | ਮੁੱਖ ਮੰਤਰੀ ਨੇ ਕਿਹਾ ਕਿ ਮਾਣਯੋਗ ਪੰਜਾਬ ਰਾਜਪਾਲ ਨੇ ਜੋ ਪੰਜਾਬ ਦੇ ਵਸ਼ਿੰਦਿਆ ਨੂੰ ਧਮਕੀ ਦਿੱਤੀ ਹੈ, ਅਤੇ ਪੰਜਾਬ ਵਿੱਚ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਲਗਾਉਣ ਦੀ ਸਿਫਾਰਿਸ਼ ਕਰ ਸਕਦਾ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਸਭ ਤੋਂ ਵੱਧ 356 ਧਾਰਾ ਦਾ ਪੀੜ੍ਹਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜਪਾਲ ਦੀਆਂ 16 ਚਿੱਠੀਆਂ ਵਿਚੋਂ 9 ਦੇ ਜਵਾਬ ਦਿੱਤੇ ਗਏ ਹਨ ।ਭਗਵੰਤ ਮਾਨ ਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਚਿੱਠੀਆਂ ਦਾ ਜਵਾਬ ਦੇਵਾਂਗੇ, ਕੁਝ ਸਮਾਂ ਲੱਗਦਾ ਹੈ।
ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ‘ਤੇ ਪੰਜਾਬ ਪੁਲਿਸ ਨੇ ਕਈ 1627 ਕਿੱਲੋ ਹੈਰੋਇਨ ਅਤੇ 13.29 ਕਰੋੜ ਡਰੱਗ ਮਨੀ ਫੜੀ ਗਈ ਹੈ | ਇਸਦੇ ਨਾਲ ਹੀ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀਆਂ ਹਨ | ਇਸਦੇ ਨਾਲ ਹੀ 66 ਨਸ਼ਾ ਤਸਕਰਾਂ ਦੀਆਂ 26.32 ਕਰੋੜ ਦੀਆਂ ਜਾਇਦਾਦ ਅਟੈਚ ਕੀਤੀਆਂ ਹਨ |
ਉਨ੍ਹਾਂ ਕਿਹਾ ਕਿ ਜਿਨ੍ਹੀ ਵੀ ਮੈਨੂੰ ਚਿੱਠੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਕੀਤੇ ਨਾ ਕੀਤੇ ਸੱਤਾ ਦੀ ਭੁੱਖ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਰਾਜਪਾਲ ਸਾਹਿਬ ਰਾਜਸਥਾਨ ਤੋਂ ਹਨ, ਉਨ੍ਹਾਂ ਕਿਹਾ ਰਾਜਸਥਾਨ ਵਿੱਚ ਚੋਣਾਂ ਆਉਣ ਵਾਲੀਆਂ ਹਨ, ਉਹ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਭਾਜਪਾ ਵੱਲੋਂ ਚੋਣਾਂ ਲੜ ਲੈਣ ਅਤੇ ਸਤਾ ਦੀ ਪਾਵਰ ਹਾਸਲ ਕਰ ਲੈਣ |
ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਸਾਬ੍ਹ ਆਰਡੀਐਫ ਦਾ ਪੈਸਾ ਕੇਂਦਰ ਸਰਕਾਰ ਕੋਲ ਫਸਿਆ ਹੋਇਆ ਹੈ, ਕੀ ਤੁਸੀਂ ਪੰਜਾਬ ਦਾ ਪੈਸਾ ਲੈਣ ਲਈ ਕੇਂਦਰ ਕੋਲ ਚੱਲੋਗੇ?, ਤੁਸੀਂ ਕਦੇ ਮੈਨੂੰ ਕਿਸਾਨਾਂ ਬਾਰੇ ਪੁੱਛਿਆ?, ਕਦੇ ਕਿਹਾ ਕੇਂਦਰ ਨਾਲ ਕਿਸਾਨਾਂ ਦੀ ਬੈਠਕ ਕਰਵਾ ਦਿੰਦੇ ਹਾਂ…ਤੁਸੀਂ ਕਦੇ ਪੰਜਾਬ ਨਾਲ ਖੜ੍ਹੇ? ਤੁਸੀਂ ਪੰਜਾਬ ਦੇ ਰਾਜਪਾਲ ਹੋ…ਤੁਸੀਂ ਕਦੇ ਪੰਜਾਬ ਯੂਨੀਵਰਸਿਟੀ ਬਾਰੇ ਕਦੇ ਮੇਰੇ ਨਾਲ ਗੱਲ ਕੀਤੀ…ਸਾਡਾ ਵਿਰਸਾ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ …ਤੁਸੀਂ ਕਿਸ ਦੀ ਪੈਰਵੀਂ ਕਰ ਰਹੇ ਹੋ ਗਵਰਨਰ ਸਾਬ੍ਹ…?
ਉਨ੍ਹਾਂ ਕਿਹਾ ਕਿ ਪੰਜਾਬ ਤੁਹਾਡੀਆਂ (Punjab Governor) ਧਮਕੀਆਂ ਤੋਂ ਡਰਦਾ ਨਹੀਂ, ਅਸੀਂ ਕੁੱਝ ਵੀ ਗਲਤ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਨਾ ਝੁਕਾਂਗਾ ਅਤੇ ਨਾ ਹੀ ਕੋਈ ਸਮਝੌਤਾ ਕਰਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਰਾਜਪਾਲ ਦੀ ਧਮਕੀ ਗੈਰ-ਸੰਵਿਧਾਨਿਕ ਤੇ ਨਿਰ-ਅਧਾਰ ਹਨ ਅਤੇ ਸਿਆਸੀ ਬਦਲਾਖੋਰੀ ਤਹਿਤ ਕੀਤਾ ਜਾ ਰਿਹਾ ਹੈ |