Vladimir Putin

ਭਾਰਤ ‘ਚ ਹੋਣ ਵਾਲੇ ਜੀ-20 ਸੰਮੇਲਨ ‘ਚ ਹਿੱਸਾ ਨਹੀਂ ਲੈਣਗੇ ਵਲਾਦੀਮੀਰ ਪੁਤਿਨ

ਚੰਡੀਗੜ੍ਹ, 25 ਅਗਸਤ 2023: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਅਗਲੇ ਮਹੀਨੇ ਭਾਰਤ ‘ਚ ਹੋਣ ਵਾਲੇ ਜੀ-20 ਸੰਮੇਲਨ ‘ਚ ਹਿੱਸਾ ਨਹੀਂ ਲੈਣਗੇ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਤਿਨ ਨੇ ਆਖਰੀ ਵਾਰ 2019 ਵਿੱਚ ਜਾਪਾਨ ਵਿੱਚ G-20 ਸ਼ਿਖਰ ਸੰਮੇਲਨ ਵਿੱਚ ਵਿਅਕਤੀਗਤ ਤੌਰ ‘ਤੇ ਸ਼ਿਰਕਤ ਕੀਤੀ ਸੀ। ਪੁਤਿਨ ਨੇ 2020 ਵਿੱਚ ਰਿਆਦ ਅਤੇ 2021 ਵਿੱਚ ਰੋਮ ਵਿੱਚ ਹੋਏ ਸਿਖਰ ਸੰਮੇਲਨਾਂ ਵਿੱਚ ਵੀ ਭਾਗ ਲਿਆ ਸੀ। ਬਾਲੀ ਵਿੱਚ 2022 ਦੇ ਸਿਖਰ ਸੰਮੇਲਨ ਵਿੱਚ ਵੀ ਰੂਸੀ ਰਾਸ਼ਟਰਪਤੀ ਮੌਜੂਦ ਨਹੀਂ ਸਨ। ਪੁਤਿਨ ਦੀ ਥਾਂ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਵੀਂ ਦਿੱਲੀ ਆਉਣਗੇ।

ਰੂਸੀ ਰਾਸ਼ਟਰਪਤੀ ਪੁਤਿਨ (Vladimir Putin) ਨੇ ਦੱਖਣੀ ਅਫਰੀਕਾ ਵਿੱਚ ਹਾਲ ਹੀ ਵਿੱਚ ਹੋਈ ਬ੍ਰਿਕਸ ਕਾਨਫਰੰਸ ਮੀਟਿੰਗ ਵਿੱਚ ਨਿੱਜੀ ਤੌਰ ’ਤੇ ਸ਼ਿਰਕਤ ਨਹੀਂ ਕੀਤੀ। ਪੁਤਿਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬ੍ਰਿਕਸ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ। ਬ੍ਰਿਕਸ ਬੈਠਕ ‘ਚ ਪੁਤਿਨ ਦੀ ਬਜਾਏ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੱਖਣੀ ਅਫਰੀਕਾ ਪਹੁੰਚੇ ਸਨ।

ਭਾਰਤ ਇਸ ਵਾਰ ਜੀ-20 ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਜੀ-20 ਸੰਮੇਲਨ ਦੀਆਂ ਵੱਖ-ਵੱਖ ਬੈਠਕਾਂ ਦਾ ਹੋਣਗੀਆਂ । ਹੁਣ ਜੀ-20 ਦੀ ਬੈਠਕ ਰਾਜਧਾਨੀ ਦਿੱਲੀ ‘ਚ 8, 9 ਅਤੇ 10 ਸਤੰਬਰ ਨੂੰ ਹੋਣੀ ਹੈ।

Scroll to Top