ਸ੍ਰੀ ਅਨੰਦਪੁਰ ਸਾਹਿਬ, 25 ਅਗਸਤ, 2023: ਸਕੂਲਾਂ ‘ਚ ਭੇਜਣ ਦੀ ਮੰਗ ਨੂੰ ਲੈ ਕੇ ਚੁਣੇ ਗਏ 168 ਸਰੀਰਕ ਸਿੱਖਿਆ ਅਧਿਆਪਕਾਂ (teacher) ਨਾਲ ਸੰਬੰਧਿਤ ਕੁਝ ਅਧਿਆਪਕ ਸ੍ਰੀ ਅਨੰਦਪੁਰ ਸਾਹਿਬ ਨੰਗਲ ਮੁੱਖ ਮਾਰਗ ‘ਤੇ ਸ੍ਰੀ ਪਿੰਡ ਢੇਰ ਦੇ ਕੋਲ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ | ਇਹਨਾਂ ਅਧਿਆਪਕਾਂ ਨੇ ਕਿਹਾ ਕਿ ਸਾਡੀ ਕੌਂਸਲਿੰਗ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਅਜੇ ਤੱਕ ਸਾਨੂੰ ਸਕੂਲਾਂ ‘ਚ ਨਹੀਂ ਭੇਜਿਆ | ਜਿਸਦੇ ਚੱਲਦਿਆਂ ਮਜ਼ਬੂਰੀ ਵੱਸ ਅੱਜ ਇਹਨਾਂ ਨੂੰ ਪਾਣੀ ਵਾਲੀ ਟੈਂਕੀ ‘ਤੇ ਚੜ੍ਹਨਾ ਪਿਆ, ਇਹਨਾਂ ਅਧਿਆਪਕਾਂ ਨੇ ਮੰਗ ਕੀਤੀ ਕਿ ਜਲਦੀ ਇਸ ਸਬੰਧੀ ਲਿਖਤੀ ਪੱਤਰ ਜਾਰੀ ਕੀਤਾ ਜਾਵੇ, ਜੇਕਰ ਕੁਝ ਅਣਸੁਖਾਵੀਂ ਗੱਲ ਹੁੰਦੀ ਹੈ ਤਾਂ ਉਸ ਲਈ ਸਰਕਾਰ ਜਿੰਮੇਵਾਰ ਹੋਵੇਗੀ |
ਉਹਨਾ (teacher) ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਮਸਲੇ ਦਾ ਹੱਲ ਨਹੀ ਕੀਤਾ ਜਾ ਰਿਹਾ ਅਤੇ ਉਹਨਾ ਦੀ ਪਰੇਸ਼ਾਨੀ ਦਾ ਹੱਲ ਨਾ ਹੋਣ ਕਾਰਨ ਅਜਿਹਾ ਕਦਮ ਚੁੱਕਣ ਲਈ ਮਜ਼ਬੂਰ ਹੋਏ। ਅਧਿਆਪਕ ਕੱਲ੍ਹ ਰਾਤ ਦੇ ਹੀ ਟੈਂਕੀ ‘ਤੇ ਚੜ੍ਹੇ ਹੋਏ ਹਨ ਅਤੇ ਪੂਰੀ ਰਾਤ ਉਹਨਾ ਨੇ ਪਾਣੀ ਦੀ ਟੈਂਕੀ ‘ਤੇ ਗੁਜਾਰੀ |
ਇਸ ਦੌਰਾਨ ਮਾਨਸਾ ਤੋਂ ਪੁੱਜੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀ 4161 ਭਾਰਤੀ ਕੱਢੀ ਗਈ ਸੀ, ਜਿਨ੍ਹਾਂ ਵਿੱਚ ਸਾਰੇ ਵਿਸ਼ੇ ਸ਼ਾਮਲ ਕੀਤੇ ਗਏ ਸਨ, ਇਸ ਵਿੱਚ 168 ਡੀ.ਪੀ ਦੀ ਭਰਤੀ ਸੀ | ਜਿਸ ‘ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਸੀ ਕਿ ਪਹਿਲਾਂ ਪੀ.ਐੱਸ.ਟੈੱਟ ਪਾਸ ਕਰਨਾ ਲਾਜ਼ਮੀ ਹੈ | ਪੰਜਾਬ ਸਰਕਾਰ ਵੱਲੋਂ ਪੀ.ਐੱਸ.ਟੈੱਟ ਦੀ ਪ੍ਰੀਖਿਆ ਕਰਵਾਈ ਅਸੀਂ ਉਹ ਵੀ ਪਾਸ ਕਰ ਲਈ | ਪਰ ਬਾਅਦ ਮੰਤਰੀ ਵੱਲੋਂ ਕਿਹਾ ਗਿਆ ਇਕ ਦੋ ਤੋਂ ਚਾਰ ਦਿਨਾਂ ਤੱਕ ਨਿਯੁਕਤੀ ਪੱਤਰ ਦਿੱਤੇ ਜਾਣਗੇ | ਪਰ ਛੇ ਮਹੀਨੇ ਬੀਤ ਜਾਣ ਮਗਰੋਂ ਹੱਲ ਨਹੀਂ ਹੋਇਆ |