Raj jit Singh

ਡਰੱਗ ਮਾਮਲਾ: ਮੋਹਾਲੀ ਅਦਾਲਤ ਨੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਨੂੰ ਭਗੌੜਾ ਐਲਾਨਿਆ

ਚੰਡੀਗੜ੍ਹ, 18 ਅਗਸਤ 2023: ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ (Rajjit Singh) ਨੂੰ ਭਗੌੜਾ ਕਰਾਰ ਦਿੱਤਾ ਹੈ। ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਹੀ ਭਗੌੜਾ ਐਲਾਨੇ ਗਏ ਮੁਲਜ਼ਮ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਦਰਅਸਲ, ਪੰਜਾਬ ਪੁਲਿਸ ਨੇ ਨਸ਼ੇ ਦੇ ਮਾਮਲੇ ‘ਚ ਰਾਜਜੀਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਉਦੋਂ ਤੋਂ ਉਹ ਫ਼ਰਾਰ ਹੈ।

ਮੁਲਜ਼ਮ (Rajjit Singh) ਦੀ ਭਾਲ ਲਈ ਪੁਲਿਸ ਨੇ ਉਸ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਦੀ ਗ੍ਰਿਫ਼ਤਾਰੀ ਲਈ ਐਸਟੀਐਫ ਅਤੇ ਪੰਜਾਬ ਪੁਲੀਸ ਨੇ ਸੂਬੇ ਸਮੇਤ ਹੋਰ ਸੂਬਿਆਂ ਵਿੱਚ ਛਾਪੇਮਾਰੀ ਕੀਤੀ। ਪਰ ਲੰਬੇ ਸਮੇਂ ਤੋਂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

ਦੂਜੇ ਪਾਸੇ ‘ਆਪ’ ਆਗੂ ਮਲਵਿੰਦਰ ਸਿੰਘ ਕੰਗ ਨੇ ਦਾਅਵਾ ਕੀਤਾ ਹੈ ਕਿ ਰਾਜਜੀਤ ਦੇ ਹੱਥ ਆਉਣ ‘ਤੇ ਕਰੋੜਾਂ ਦੇ ਡਰੱਗਜ਼ ਮਾਮਲੇ ‘ਚ ਕਈ ਵੱਡੇ ਖੁਲਾਸੇ ਹੋਣਗੇ। ਉਸ ਦੇ ਸੀਨੇ ਵਿੱਚ ਕਈ ਰਾਜ਼ ਦੱਬੇ ਹੋਏ ਹਨ, ਕਿਉਂਕਿ ਉਹ ਡਰੱਗ ਮਾਫੀਆ ਵਿੱਚ ਸਿਰਫ਼ ਇੱਕ ਕੜੀ ਹੈ। ਉਸ ਨੂੰ ਪੰਜਾਬ ਦੇ ਕਈ ਸਰਕਾਰੀ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਵੀ ਸਹਿਯੋਗ ਮਿਲਿਆ।

Scroll to Top