ਚੰਡੀਗੜ੍ਹ, 14 ਅਗਸਤ 2023: 14 ਅਗਸਤ ਨੂੰ ਤੜਕੇ ਸੂਚਨਾ ਦੇ ਅਧਾਰ ‘ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਜਦੋਂ ਤਲਾਸ਼ੀ ਮੁਹਿੰਮ ਚਲਾਈ ਤਾਂ ਉਨ੍ਹਾਂ ਨੇ ਪਿੰਡ ਵਾਨ, ਜ਼ਿਲਾ ਤਰਨ ਤਾਰਨ (Tarn Taran) ਨੇੜੇ ਸਰਹੱਦੀ ਕੰਡਿਆਲੀ ਤਾਰ ਦੇ ਸਾਹਮਣੇ ਬੰਬੀ ਦੇ ਨੇੜੇ ਖੇਤਾਂ ‘ਚ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਨਸ਼ੀਲੇ ਪਦਾਰਥ ਨੂੰ ਮਜ਼ਬੂਤ ਚਿਪਕਾਉਣ ਵਾਲੇ ਪਦਾਰਥ ਨਾਲ ਇੱਕ ਪਾਸੇ ਤੋਂ ਸੀਲ ਕੀਤਾ ਗਿਆ ਸੀ। ਇਸ ਨਸ਼ੇ (ਹੈਰੋਇਨ) ਦਾ ਕੁੱਲ ਵਜ਼ਨ 1.100 ਕਿਲੋ ਸੀ। ਚੌਕਸ BSF ਜਵਾਨਾਂ ਨੇ ਇੱਕ ਵਾਰ ਫਿਰ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
ਅਗਸਤ 18, 2026 10:36 ਪੂਃ ਦੁਃ




