ਡੇਹਰਾ ਸਾਹਿਬ

ਕਸਬਾ ਡੇਹਰਾ ਸਾਹਿਬ ਤੋਂ ਪਿਤਾ ਹੱਥੋਂ ਲੁਟੇਰੇ ਪੁੱਤ ਖੋਹ ਕੇ ਹੋਏ ਫ਼ਰਾਰ, ਭਾਲ ‘ਚ ਜੁਟੀ ਪੁਲਿਸ

ਤਰਨ ਤਾਰਨ, 14 ਅਗਸਤ, 2023: ਜਿਲ੍ਹਾ ਤਰਨ ਤਾਰਨ ਦੇ ਪਿੰਡ ਰੈਸ਼ੀਅਣਾ ਦੇ ਅੰਗਰੇਜ ਸਿੰਘ ਦੇ ਹੱਥੋ ਉਸਦੇ ਬੱਚੇ ਗੁਰਸੇਵਕ ਸਿੰਘ ਨੂੰ ਕਸਬਾ ਡੇਹਰਾ ਸਾਹਿਬ ਤੋ ਤਿੰਨ ਵਿਅਕਤੀ ਜਿਨ੍ਹਾਂ ਵਿਚ ਇੱਕ ਸਰਦਾਰ ਅਤੇ 2 ਮੋਨੇ ਨੌਜ਼ਵਾਨ ਦੱਸੇ ਜਾ ਰਹੇ ਹਨ ਬੱਚੇ ਨੂੰ ਖੋਹ ਕੇ ਚਿੱਟੇ ਰੰਗ ਦੀ ਕਾਰ ਚ ਸਵਾਰ ਹੋ ਕੇ ਫ਼ਰਾਰ ਹੋ ਗਏ।

ਇਸ ਘਟਨਾ ਨੂੰ ਲੈ ਕੇ ਤਰਨ ਤਾਰਨ ਦੀ ਪੁਲਿਸ ਦੇ ਉੱਚ ਅਧਿਕਾਰੀ ਬੱਚੇ ਦੀ ਭਾਲ ਲਈ ਟੀਮਾਂ ਬਣਾ ਕੇ ਨਾਕਾਬੰਦੀ ਤੇ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ | ਪੁਲਿਸ ਦਾ ਕਹਿਣਾ ਹੈ ਕਿ ਉਕਤ ਦੋਸ਼ੀਆਂ ਨੂੰ ਕਾਬੂ ਕਰਕੇ ਬੱਚੇ ਨੁੰ ਸਹੀ ਸਲਾਮਤ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ ।

Scroll to Top