Anwar-ul-Haq

ਅਨਵਰ-ਉਲ-ਹੱਕ ਹੋਣਗੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੂੰ ਭੇਜੀ ਸਿਫਾਰਿਸ਼

ਚੰਡੀਗ੍ਹੜ, 12 ਅਗਸਤ 2023: ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਖਿੱਚੋਤਾਣ ਦੇ ਦੌਰਾਨ, ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਆਮ ਚੋਣਾਂ ਦੀ ਨਿਗਰਾਨੀ ਲਈ ਇੱਕ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਨਾਂ ਤੈਅ ਕਰ ਦਿੱਤਾ ਗਿਆ ਹੈ। ਇਸ ਦੇ ਲਈ ਅਨਵਰ ਉਲ ਹੱਕ (Anwar-ul-Haq) ਦੇ ਨਾਂ ‘ਤੇ ਮੋਹਰ ਲੱਗੀ ਹੈ। ਨੈਸ਼ਨਲ ਅਸੈਂਬਲੀ ‘ਚ ਵਿਰੋਧੀ ਧਿਰ ਦੇ ਆਗੂ ਰਾਜਾ ਰਿਆਜ਼ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਪਾਕਿਸਤਾਨ ਦੇ ਪੀਐਮਓ ਦਫ਼ਤਰ ਨੇ ਵੀ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਅਤੇ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ (ਐਨਏ) ਰਾਜਾ ਰਿਆਜ਼ ਨੇ ਰਾਸ਼ਟਰਪਤੀ ਅਲਵੀ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਅਨਵਰ ਉਲ ਹੱਕ ਦੀ ਨਿਯੁਕਤੀ ਬਾਰੇ ਸਿਫਾਰਿਸ਼ ਭੇਜੀ ਹੈ। ਦੱਸ ਦਈਏ ਕਿ ਅਨਵਰ ਉਲ ਹੱਕ ਬਲੋਚਿਸਤਾਨ ਤੋਂ ਆਉਂਦਾ ਹੈ।

Scroll to Top