Sukhna lake

Chandigarh: ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਨੇ ਖੋਲ੍ਹੇ ਫਲੱਡ ਗੇਟ

ਚੰਡੀਗੜ੍ਹ, 11 ਜੁਲਾਈ 2023: ਚੰਡੀਗੜ੍ਹ ਦੀ ਸੁਖਨਾ ਝੀਲ (Sukhna lake) ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਵੱਧ ਗਿਆ ਹੈ। ਜਿਸਦੇ ਚੱਲਦੇ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ । ਇਸ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਵਹਾਅ ਵਧ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਮੱਖਣ ਮਾਜਰਾ ਤੋਂ ਜ਼ੀਰਕਪੁਰ ਨੂੰ ਜਾਂਦੀ ਸੜਕ ‘ਤੇ ਲੋਕਾਂ ਨੂੰ ਨਾ ਆਉਣ ਦੇਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਜਦੋਂ ਤੱਕ ਪਾਣੀ ਦਾ ਪੱਧਰ ਆਮ ਨਹੀਂ ਹੋ ਜਾਂਦਾ, ਉਦੋਂ ਤੱਕ ਸਾਵਧਾਨੀ ਵਰਤੀ ਜਾਵੇ |

ਚੰਡੀਗੜ੍ਹ-ਕਿਸ਼ਨਗੜ੍ਹ ਦੇ ਸੁਖਨਾ ਝੀਲ (Sukhna lake) ‘ਤੇ ਬਣੇ ਪੁਲ ‘ਤੇ ਬਾਪੂ ਧਾਮ ਕਲੋਨੀ ਨੇੜੇ ਮਨੀਮਾਜਰਾ ਨੂੰ ਜਾਂਦੇ ਰਸਤੇ ‘ਤੇ ਪਾਣੀ ਦਾ ਪੱਧਰ ਵਧਣ ਕਾਰਨ ਸੜਕ ਜਾਮ ਹੋ ਸਕਦੀ ਹੈ। ਇਹ ਦੋਵੇਂ ਪੁਲ ਪਿਛਲੇ ਦਿਨੀਂ ਨੁਕਸਾਨੇ ਗਏ ਸਨ। ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸੜਕ ਦੀ ਮੁਰੰਮਤ ਕਰਵਾ ਕੇ ਖੁਲ੍ਹਵਾ ਦਿੱਤਾ ਸੀ। ਚੰਡੀਗੜ੍ਹ ਤੋਂ ਬਾਅਦ ਇਹ ਪਾਣੀ ਮੋਹਾਲੀ ਦੇ ਬਲਟਾਣਾ ਰਾਹੀਂ ਨਿਕਲਦਾ ਹੈ। ਉਹ ਖੇਤਰ ਵੀ ਇਸ ਤੋਂ ਪ੍ਰਭਾਵਿਤ ਹੋ ਸਕਦਾ ਹੈ। ਪਿਛਲੇ 2 ਦਿਨਾਂ ਵਿੱਚ ਲਗਭਗ 5.8 ਐਮਐਮ ਬਾਰਿਸ਼ ਹੋਈ ਹੈ। ਜਿਸ ਵਿੱਚ ਅੱਜ ਸਵੇਰੇ ਕਰੀਬ 1.7 ਐਮਐਮ, ਕੱਲ੍ਹ ਸਵੇਰ ਤੋਂ ਅੱਜ ਸਵੇਰੇ 5:30 ਵਜੇ ਤੱਕ 3.1 ਐਮਐਮ ਅਤੇ ਬੁੱਧਵਾਰ ਨੂੰ 1 ਐਮਐਮ ਮੀਂਹ ਪਿਆ।

Scroll to Top