ਚੰਡੀਗੜ੍ਹ, 8 ਅਗਸਤ 2023: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਨੇ ਮੰਗਲਵਾਰ ਨੂੰ 12 ਤੁਗਲਕ ਲੇਨ ਸਥਿਤ ਆਪਣਾ ਪੁਰਾਣਾ ਸਰਕਾਰੀ ਬੰਗਲਾ ਵਾਪਸ ਮਿਲ ਗਿਆ ਹੈ । ਸੰਸਦ ਦੀ ਹਾਊਸਿੰਗ ਕਮੇਟੀ ਨੇ ਰਾਹੁਲ ਨੂੰ ਸੰਸਦ ਮੈਂਬਰ ਬਣਾਏ ਜਾਣ ਤੋਂ ਇਕ ਦਿਨ ਬਾਅਦ ਇਹ ਬੰਗਲਾ ਅਲਾਟ ਕੀਤਾ ਸੀ। ਰਾਹੁਲ ਗਾਂਧੀ 19 ਸਾਲ ਤੱਕ 12 ਤੁਗਲਕ ਲੇਨ ਵਿੱਚ ਰਹੇ। ਮੋਦੀ ਸਰਨੇਮ ਮਾਮਲੇ ‘ਚ 2 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ 22 ਅਪ੍ਰੈਲ 2023 ਨੂੰ ਉਨ੍ਹਾਂ ਨੂੰ ਇਹ ਬੰਗਲਾ ਖਾਲੀ ਕਰਨਾ ਪਿਆ ਸੀ। ਸੂਤਰਾਂ ਦੇ ਮੁਤਾਬਕ ਰਾਹੁਲ ਗਾਂਧੀ 12 ਅਤੇ 13 ਅਗਸਤ ਨੂੰ ਆਪਣੇ ਸੰਸਦੀ ਖੇਤਰ ਵਾਇਨਾਡ ਦਾ ਵੀ ਦੌਰਾ ਕਰਨਗੇ। ਸਾਂਸਦ ਦੇ ਤੌਰ ‘ਤੇ ਬਹਾਲ ਹੋਣ ਤੋਂ ਬਾਅਦ ਇਹ ਵਾਇਨਾਡ ਦਾ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ।
ਰਾਹੁਲ ਗਾਂਧੀ (Rahul Gandhi) ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਕੇਸ ਖਾਰਜ ਨਹੀਂ ਕੀਤਾ, ਪਰ ਸਜ਼ਾ ‘ਤੇ ਰੋਕ ਲਗਾ ਦਿੱਤੀ। ਹੁਣ ਇਸ ਮਾਮਲੇ ਦੀ ਨਵੀਂ ਸੁਣਵਾਈ ਹੋਵੇਗੀ। ਜੇਕਰ ਸੁਪਰੀਮ ਕੋਰਟ ਵੀ ਇਸ ਮਾਮਲੇ ਵਿੱਚ ਰਾਹੁਲ ਨੂੰ ਦੋ ਸਾਲ ਦੀ ਸਜ਼ਾ ਵੀ ਸੁਣਾਉਂਦੀ ਹੈ ਤਾਂ ਰਾਹੁਲ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਰਾਹੁਲ ਅਦਾਲਤ ਵੱਲੋਂ ਬਰੀ ਹੋਣ ਜਾਂ ਦੋ ਸਾਲ ਤੋਂ ਘੱਟ ਸਜ਼ਾ ਹੋਣ ‘ਤੇ ਚੋਣ ਲੜ ਸਕਣਗੇ। ਹਾਲਾਂਕਿ ਇਹ ਫੈਸਲਾ ਕਦੋਂ ਤੱਕ ਆਉਂਦਾ ਹੈ, ਇਹ ਦੇਖਣਾ ਹੋਵੇਗਾ। ਅਜਿਹਾ ਵੀ ਹੋ ਸਕਦਾ ਹੈ ਕਿ ਅਦਾਲਤ ਦਾ ਫੈਸਲਾ 2024 ਦੀਆਂ ਚੋਣਾਂ ਤੋਂ ਬਾਅਦ ਆਵੇਗਾ। ਅਜਿਹੇ ‘ਚ ਰਾਹੁਲ 2024 ਦੀਆਂ ਚੋਣਾਂ ਲੜ ਸਕਦੇ ਹਨ।