ਲੁਧਿਆਣਾ, 08 ਅਗਸਤ 2023: ਲੁਧਿਆਣਾ ਪੁਲਿਸ (Ludhiana police) ਨੇ ਇੱਕ ਕਾਰੋਬਾਰੀ ਦੀ ਗੱਡੀ ਵਿੱਚੋਂ ਪੈਸਿਆਂ ਅਤੇ ਜ਼ਰੂਰੀ ਦਸਤਾਵੇਜ਼ਾਂ ਦਾ ਬੈਗ ਚੋਰੀ ਕਰਕੇ ਭੱਜੇ ਤੋਂ ਵਿਅਕਤੀਆਂ ਨੂੰ ਦਿੱਲੀ ਪੁਲਿਸ ਦੀ ਮੱਦਦ ਨਾਲ ਕਾਬੂ ਕਰ ਲਿਆ ਹੈ | ਇਨ੍ਹਾਂ ਕੋਲੋਂ ਪੁਲਿਸ ਨੇ 15,21,500/-ਰੁਪਏ ਅਤੇ ਦਸਤਾਵੇਜ ਬਰਾਮਦ ਕੀਤੇ ਹਨ |
ਲੁਧਿਆਣਾ ਪੁਲਿਸ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਕਰਨ ਅਰੋੜਾ ਪੁੱਤਰ ਜਗਦੀਸ ਅਰੋੜਾ ਵਾਸੀ ਮਕਾਨ ਨੰਬਰ 21, ਮਹਾਵੀਰ ਇੰਨਲੋਵ ਬਾੜੇਵਾਲ ਰੋਡ ਲੁਧਿਆਣਾ ਜਿਸ ਦਾ ਸ਼ਰਮਨ ਜੀ ਵਾਟਿਕਾ ਗਰੁੱਪ ਕੰਪਨੀ ਬਾੜੇਵਾਲ ਰੋਡ ਲੁਧਿਆਣਾ ਦੇ ਨਾਂ ‘ਤੇ ਕਾਰੋਬਾਰ ਹੈ, ਜੋ ਮਿਤੀ 03-8-2023 ਨੂੰ ਆਪਣੇ ਡਰਾਈਵਰ ਬਹਾਦਰ ਸਿੰਘ ਨਾਲ ਆਪਣੀ ਗੱਡੀ ਰੇਂਜ ਰੋਵਰ ਨੰਬਰੀ CH-01-CH-4142 ਪਰ ਸਵਾਰ ਹੋ ਕੇ ਸਾਊਥ ਸਿਟੀ ਨਹਿਰ ਕੋਲ ਜਾ ਰਿਹਾ ਸੀ। ਗੱਡੀ ਵਿਚ ਪਏ ਬੈਗ ਵਿਚ 28 ਲੱਖ ਰੁਪਏ ਨਗਦ, ਬੈਂਕ ਦੀਆ ਕਾਪੀਆ, ਚੈੱਕ ਬੁੱਕਾ, ਏ ਟੀ ਐਮ ਕਾਰਡ ਅਤੇ ਹੋਰ ਦਸਤਾਵੇਜ ਪਏ ਸੀ।
ਸਾਊਥ ਸਿਟੀ ਕੋਲ ਗੋਡੀ ਦਾ ਟਾਇਰ ਪੈਂਚਰ ਹੋਣ ਕਾਰਨ, ਉਸਦਾ ਡਰਾਈਵਰ ਬਹਾਦਰ ਸਿੰਘ ਪੈਂਚਰ ਲਵਾ ਰਿਹਾ ਸੀ ਤੇ ਕਰਨ ਅਰੋੜਾ ਰੀਗਲ ਪ੍ਰਾਪਰਟੀ ਡੀਲਰ ਦੇ ਦਫਤਰ ਵਿਚ ਬੈਠ ਗਿਆ। ਡਰਾਈਵਰ ਬਹਾਦਰ ਸਿੰਘ ਦਾ ਕਰੀਬ 10 ਮਿੰਟ ਬਾਅਦ ਕਰਨ ਅਰੋੜਾ ਨੂੰ ਫੋਨ ਆਇਆ ਕਿ ਕੋਈ ਨਾਮਾਲੂਮ ਮੋਟਰਸਾਇਕਲ ਸਵਾਰ ਗੱਡੀ ਵਿੱਚ ਬੈਗ ਚੋਰੀ ਕਰਕੇ ਲੈ ਗਏ ਹਨ। ਜਿਸ ‘ਤੇ ਕਰਨ ਅਰੋੜਾ ਦੇ ਬਿਆਨ ਪਰ ਮੁਕੱਦਮਾ ਨੰਬਰ 61 ਮਿਤੀ 03-08-2023 ਅ/ਧ 379 ਭਾ.ਦੰਡ ਥਾਣਾ ਪੀ.ਏ.ਯੂ ਲੁਧਿਆਣਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ ਅਮਲ ਵਿਚ ਲਿਆਦੀ ਗਈ।
ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ ਕਮਿਸਨਰ ਪੁਲਿਸ ਲੁਧਿਆਣਾ (Ludhiana police), ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ. ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਅਤੇ ਸ. ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ ਡਿਪਟੀ ਕਮਿਸਨਰ ਪੁਲਿਸ ਟ੍ਰੈਫਿਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੁਭਮ ਅਗਰਵਾਲ ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਅਤੇ ਮਨਦੀਪ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ ਲੁਧਿਆਣਾ ਦੀ ਅਗਵਾਈ ਵਿੱਚ ਤਫਤੀਸ ਅਮਲ ਵਿਚ ਲਿਆਦੀ ਗਈ।
ਤਫਤੀਸ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਵਾਰਦਾਤ ਕਰਨ ਤੋਂ ਬਾਅਦ ਦਿੱਲੀ ਵੱਲ ਚਲੇ ਗਏ ਹਨ। ਜਿਸਤੇ ਇੰਸ: ਜਗਦੇਵ ਸਿੰਘ, ਥਾਣੇਦਾਰ ਰਜਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਪੀ.ਏ.ਯੂ. ਲੁਧਿਆਣਾ ਅਤੇ, ਇਸ: ਅਵਤਾਰ ਸਿੰਘ ਸੀ.ਆਈ.ਏ-3 ਲੁਧਿਆਣਾ ਦੀਆਂ ਟੀਮਾਂ ਬਣਾਕੇ ਦਿੱਲੀ ਭੇਜੀਆਂ ਗਈਆਂ। ਇਹਨਾਂ ਪੁਲਿਸ ਟੀਮਾ ਵੱਲੋਂ ਦਿੱਲੀ ਪੁਲਿਸ ਦੀ ਸਹਾਇਤਾ ਨਾਲ ਪੁਲਿਸ ਮੁਤਾਬਕ ਦੋਸ਼ੀ ਸੰਜੂ ਪੁੱਤਰ ਕ੍ਰਿਸ਼ਨਾ ਅਤੇ ਸੁਮਿਤ ਪੁੱਤਰ ਵੋਕੇਟਸ ਨੂੰ ਮਿਤੀ 06-08-2023 ਨੂੰ ਗਿ੍ਫ਼ਤਾਰ ਕਰਕੇ ਉਹਨਾ ਕੋਲ 15,21,500/-ਰੁਪਏ ਅਤੇ ਦਸਤਾਵੇਜ ਬਰਾਮਦ ਕਰਕੇ ਵੱਡੀ ਸਫਾਲਤਾ ਹਾਸਲ ਕੀਤੀ ਹੈ। ਮੁਕੱਦਮਾ ਵਿੱਚ ਜੁਰਮ 34 ਕੁ ਦੰਡ ਦਾ ਵਾਧਾ ਕੀਤਾ ਗਿਆ। ਗ੍ਰਿਫਤਾਰ ਦੋਸੀਆਨ ਕੋਲ ਹੋਰ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ।