ਚੰਡੀਗੜ੍ਹ, 08 ਅਗਸਤ 2023: ਮੰਗਲਵਾਰ ਯਾਨੀ 8 ਅਗਸਤ ਨੂੰ ਲੋਕ ਸਭਾ ‘ਚ ਬੇਭਰੋਸਗੀ ਮਤੇ (no-confidence motion) ‘ਤੇ ਚਰਚਾ ਹੋ ਰਹੀ ਹੈ। ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਆਪਣੇ ਬੇਭਰੋਸਗੀ ਮਤੇ ‘ਤੇ 35 ਮਿੰਟ ਦਾ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਮਣੀਪੁਰ ਤੋਂ ਲੈ ਕੇ ਵਿਦੇਸ਼ ਨੀਤੀ ਤੱਕ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮੰਨਣਾ ਪਵੇਗਾ ਕਿ ਉਨ੍ਹਾਂ ਦੀ ਡਬਲ ਇੰਜਣ ਵਾਲੀ ਸਰਕਾਰ ਮਣੀਪੁਰ ਵਿੱਚ ਫੇਲ੍ਹ ਹੋ ਗਈ ਹੈ। ਇਸ ਲਈ ਮਣੀਪੁਰ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਗੌਰਵ ਗੋਗੋਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ ’ਚ ਨਾ ਬੋਲਣ ਲਈ ‘ਮੌਨ ਵਰਤ’ ਰੱਖਿਆ ਹੈ। ਇਸ ਲਈ ਸਾਨੂੰ ਉਨ੍ਹਾਂ ਦੀ ਚੁੱਪ ਤੋੜਨ ਲਈ ਅਵਿਸ਼ਵਾਸ ਪ੍ਰਸਤਾਵ ਲਿਆਉਣਾ ਪਿਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਉਨ੍ਹਾਂ ਲਈ ਤਿੰਨ ਸਵਾਲ ਹਨ। ਪਹਿਲਾ ਉਹ ਅੱਜ ਤੱਕ ਮਣੀਪੁਰ ਕਿਉਂ ਨਹੀਂ ਗਏ? ਆਖ਼ਰਕਾਰ ਮਣੀਪੁਰ ’ਤੇ ਬੋਲਣ ਲਈ ਲਗਭਗ 80 ਦਿਨ ਕਿਉਂ ਲੱਗ ਗਏ ਅਤੇ ਜਦੋਂ ਉਹ ਬੋਲੇ ਤਾਂ ਇਹ ਸਿਰਫ਼ 30 ਸਕਿੰਟਾਂ ਲਈ ਅਤੇ ਮਣੀਪੁਰ ਦੇ ਮੁਖ ਮੰਤਰੀ ਨੂੰ ਹੁਣ ਤੱਕ ਬਰਖ਼ਾਸਤ ਕਿਉਂ ਨਹੀਂ ਕੀਤਾ?
ਗੋਗੋਈ ਨੇ ਕਿਹਾ, ‘ਰਾਜ ਦੇ ਮੁੱਖ ਮੰਤਰੀ, ਜਿਨ੍ਹਾਂ ਨੂੰ ਗੱਲਬਾਤ, ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਾਉਣਾ ਚਾਹੀਦਾ ਸੀ। ਉਸ ਨੇ ਪਿਛਲੇ 2-3 ਦਿਨਾਂ ਵਿਚ ਭੜਕਾਊ ਕਦਮ ਚੁੱਕੇ ਹਨ, ਜਿਸ ਨਾਲ ਸਮਾਜ ਵਿਚ ਤਣਾਅ ਪੈਦਾ ਹੋ ਗਿਆ ਹੈ। ਸਰਕਾਰ ਦੀ ਤਰਫੋਂ ਨਿਸ਼ੀਕਾਂਤ ਦੂਬੇ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਸੀ ਕਿ ਰਾਹੁਲ ਗਾਂਧੀ ਬੋਲਣਗੇ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਲੱਗਦਾ ਹੈ ਰਾਹੁਲ ਜੀ ਅੱਜ ਤਿਆਰ ਨਹੀਂ ਸਨ, ਦੇਰ ਨਾਲ ਉੱਠੇ ਹੋਣਗੇ।
ਇਸ ਤੋਂ ਪਹਿਲਾਂ ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਇਸ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਪੀਐਮ ਮੋਦੀ 10 ਅਗਸਤ ਨੂੰ ਅਵਿਸ਼ਵਾਸ ਪ੍ਰਸਤਾਵ ‘ਤੇ ਚਰਚਾ ਦਾ ਜਵਾਬ ਦੇ ਸਕਦੇ ਹਨ।