Vijay Sampla

ਭਾਜਪਾ ਨਾਲ ਸਮਝੌਤਾ ਕਰਨ ਲਈ ਹੋਰ ਵੀ ਕਈ ਪਾਰਟੀਆ ਆ ਰਹੀਆਂ ਹਨ: ਵਿਜੈ ਸਾਂਪਲਾ

ਮਲੋਟ, 01 ਅਗਸਤ 2023: ਮਲੋਟ ਵਿਖੇ ਪਹੁੰਚੇ ਐਸ.ਸੀ ਕਮਿਸ਼ਨ ਦੇ ਸਾਬਕਾ ਚੈਅਰਮੈਨ ਅਤੇ ਭਾਜਪਾ ਆਗੂ ਵਿਜੈ ਸਾਂਪਲਾ (Vijay Sampla) ਨੇ ਵਰਕਰਾਂ ਨਾਲ ਬੈਠਕ ਕੀਤੀ | ਇਸ ਦੌਰਾਨ ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਲਈ ਭਾਜਪਾ ਪਾਰਟੀ ਨਾਲ ਸਮਝੌਤਾ ਕਰਨ ਲਈ ਹੋਰ ਵੀ ਕਈ ਪਾਰਟੀਆ ਆ ਰਹੀਆਂ ਹਨ ਅਤੇ ਹੋਰ ਵੀ ਪਾਰਟੀਆਂ ਭਾਜਪਾ ‘ਚ ਆਉਣਗੀਆਂ |

ਇਸ ਸਮੇਂ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਆਗੂ ਨਹੀਂ ਮਿਲ ਸਕਦਾ। ਭਾਜਪਾ ਦੀ ਕੇਂਦਰ ਸਰਕਾਰ ਦੀਆਂ ਬਹੁਤ ਜ਼ਿਆਦਾ ਪ੍ਰਾਪਤੀਆਂ ਹਨ ਅਤੇ ਲੋਕ ਇਸਤੋਂ ਭਲੀਭਾਂਤ ਜਾਣੂ ਹਨ। ਇਸ ਸਮੇਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਬਿਆਨ ਦਿੱਤਾ ਹੈ ਕਿ ਸਾਨੂੰ ਕੇਦਰ ਕੋਲੋਂ ਪੇਸੈ ਮੰਗਣ ਦੀ ਲੋੜ ਨਹੀਂ ਹੈ, ਇਹ ਬਿਆਨ ਵਿੱਚ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਕੇਂਦਰ ਸਰਕਾਰ ਨਾਲ ਨਿੱਜੀ ਲੜਾਈ ਹੈ ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਕਿ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਨਾ ਕਿ ਕਿਸੇ ਨਾਲ ਆਪਸੀ ਰੰਜਿਸ਼ ਰੱਖਣਾ । ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਸਾਨੂੰ ਪੈਸੇ ਦੀ ਜਰੂਰਤ ਨਹੀਂ ਹੈ ਅਤੇ ਦੂਜੇ ਪਾਸੇ ਇਹ ਬਿਆਨ ਦੇਣਾ ਕਿ ਸਾਨੂੰ ਕੇਂਦਰ ਸਰਕਾਰ ਪੈਸੇ ਨਹੀਂ ਦੇ ਰਹੀ ।ਜਦੋਂ ਪੰਜਾਬ ਸਰਕਾਰ ਨੂੰ ਪੈਸਿਆਂ ਦੀ ਜਰੂਰਤ ਹੀ ਨਹੀਂ ਹੈ ਤਾਂ ਫਿਰ ਕੇਂਦਰ ਸਰਕਾਰ ਨੂੰ ਉਲਾਭਾਂ ਕਿਸ ਗੱਲ ਦਾ ਦਿੱਤਾ ਜਾ ਰਿਹਾ ਹੈ।

ਐਨ.ਆਈ.ਏ ਦੀਆਂ ਪੰਜਾਬ ਵਿੱਚ ਹੋ ਰਹੀਆਂ ਛਾਪੇਮਾਰੀ ‘ਤੇ ਬੋਲਦਿਆਂ ਕਿਹਾ ਕਿ ਉਹ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਕਰ ਰਹੇ ਹਨ ਅਤੇ ਜਦੋਂ ਪੰਜਾਬ ਦੀ ਜਵਾਨੀ ਦੀ ਵੱਲ ਦੇਖਦੇ ਹਾਂ ਤਾਂ ਪੰਜਾਬ ਦੀ ਜਵਾਨੀ ਲਗਾਤਾਰ ਨਸ਼ਿਆਂ ਵਿੱਚ ਗਰਕ ਹੋ ਚੁੱਕੀ ਹੈ ਅਤੇ ਨਸ਼ਾ ਤਸਕਰਾਂ ‘ਤੇ ਸਿਕੰਜਾ ਕੱਸਣਾ ਚਾਹੀਦਾ ਹੈ |

Scroll to Top