ਪਟਿਆਲਾ, 31 ਜੁਲਾਈ 2023: ਫਰੀਡਮ ਫਾਈਟਰ ਐਸੋਸੀਏਸ਼ਨ (Freedom Fighters Association) ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਅੱਜ ਮੰਗ ਪੱਤਰ ਦਿੱਤਾ ਗਿਆ, ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ 15 ਅਗਸਤ ਨੂੰ ਰਾਜ ਪੱਧਰੀ ਸਮਾਗਮ ਮੌਕੇ ਆਜ਼ਾਦੀ ਘੁਲਾਟੀਆਂ ਦੀਆਂ ਸਨਮਾਨ ਸਹੂਲਤਾਂ ਅਤੇ ਹੱਕੀ ਮੰਗਾਂ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਵਾਈ ਜਾਵੇ | ਉਨ੍ਹਾਂ ਮੰਗ ਕੀਤੀ ਹੈ ਕਿ ਆਜ਼ਾਦੀ ਘੁਲਾਟੀਆਂ ਦੀ ਪੀੜੀ ਡਰ ਪੀੜੀ ਅਤੇ ਚੌਥੀ ਪੀੜੀ ਨੂੰ ਕਾਨੂੰਨੀ ਵਾਰਸਾਂ ‘ਚ ਸ਼ਾਮਲ ਕੀਤਾ ਜਾਵੇ | ਉਨ੍ਹਾਂ ਕਿਹਾ ਸਰਕਾਰ ਦੇ ਨੋਟੀਫਿਕੇਸ਼ਨ ਦੇ ਬਾਵਜੂਦ ਟੋਲ ਟੈਕਸ ‘ਤੇ ਸੜਕਾਂ ‘ਤੇ ਲੰਘਣ ਲਈ ਧੱਕੇ ਖਾਣੇ ਪੈ ਰਹੇ ਹਨ | ਜਿਨ੍ਹਾਂ ਦੀ ਕੋਈ ਪ੍ਰਾਪਤੀ ਨਹੀਂ ਉਹ ਬਿਲਕੁਲ ਮੁਫ਼ਤ ਲੰਘ ਰਹੇ ਹਨ |
ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆ ਤਾਂ ਇਸ ਸਮਾਗਮ ਦਾ ਬਾਈਕਾਟ ਕੀਤਾ ਜਾਵੇਗਾ | ਉਹਨਾਂ ਵੱਲੋਂ ਸਰਕਾਰ ਦੁਆਰਾ ਹਰ ਸਾਲ ਇੱਕ ਲੱਡੂਆਂ ਦਾ ਡੱਬਾ ਅਤੇ ਲੋਈ ਨਾਲ ਸਨਮਾਨ ਕੀਤੇ ਜਾਣ ਨੂੰ ਨਾਕਾਫੀ ਦੱਸਦੇ ਕਿਹਾ ਕਿ ਉਹਨਾਂ ਦੇ ਬੁਜ਼ੁਰਗਾਂ ਵੱਲੋਂ ਦੇਸ਼ ਲਈ ਕੀਤੇ ਤਿਆਗ ਨਾਲ ਨਹੀਂ ਤੋਲਿਆ ਜਾ ਸਕਦਾ | ਇਸ ਲਈ ਸਰਕਾਰ ਹਰ ਸਾਲ ਤਸਦੀਕਸ਼ੁਦਾ ਸਰਟੀਫਿਕੇਟ ਨਾਲ ਉਹਨਾਂ ਅਤੇ ਉਹਨਾਂ ਦੀਆ ਆਉਣ ਵਾਲਿਆਂ ਪੀੜੀਆਂ ਦਾ ਸਨਮਾਨ ਕਰੇ ਨਹੀਂ ਉਹ ਸਰਕਾਰ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ | ਉਥੇ ਹੀ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਮੀਟਿੰਗ ਲਈ 4 ਵਜੇ ਦਾ ਸਮਾਂ ਦਿੱਤਾ ਹੈ |