ਚੰਡੀਗੜ੍ਹ, 26 ਜੁਲਾਈ 2023: ਪ੍ਰਸਿੱਧ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ (Surinder Shinda) ਦਾ ਅੱਜ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ | ਉਨ੍ਹਾਂ ਨੇ ਲੁਧਿਆਣਾ ਡੀ.ਐਮ.ਸੀ ਹਸਪਤਾਲ ਵਿਚ ਸਵੇਰੇ 7.30 ਵਜੇ ਆਖ਼ਰੀ ਸਾਹ ਲਏ | ਸੁਰਿੰਦਰ ਸ਼ਿੰਦਾ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਲੁਧਿਆਣਾ ਦੇ ਇਕ ਹਸਪਤਾਲ ’ਚ ਜ਼ੇਰੇ ਇਲਾਜ ਸਨ | ਸੁਰਿੰਦਰ ਸ਼ਿੰਦਾ ਦਾ ਪੂਰਾ ਨਾਂ ਸੁਰਿੰਦਰਪਾਲ ਸਿੰਘ ਪੰਮੀ ਸੀ। ਉਹਨਾਂ ਦਾ ਜਨਮ 20 ਮਈ 1953 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੋਟੀ ਇਯਾਲੀ ਵਿਚ ਹੋਇਆ ਸੀ। ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ |
ਫਰਵਰੀ 23, 2025 10:41 ਬਾਃ ਦੁਃ