ਚੰਡੀਗ੍ਹੜ, 25 ਜੁਲਾਈ 2023: ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਆਪਸ ਵਿੱਚ ਭਿੜ ਗਏ। ਇਸ ਪੂਰੇ ਮਾਮਲੇ ਦੀ ਵੀਡੀਓ ਵੀ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਕੌਂਸਲਰ ਦਮਨ ਪ੍ਰੀਤ ਦੇ ਡੰਪਿੰਗ ਗਰਾਊਂਡ ਅਤੇ ਗੋਆ ਦੌਰੇ ਦੇ ਮੁੱਦੇ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਭਾਜਪਾ-ਕਾਂਗਰਸੀ ਕੌਂਸਲਰਾਂ ਨੇ ਹਾਊਸ ਮੀਟਿੰਗ ਵਿੱਚ ਹੰਗਾਮਾ ਕੀਤਾ। ਮਾਮਲਾ ਇੰਨਾ ਵੱਧ ਗਿਆ ਕਿ ਭਾਜਪਾ ਅਤੇ ‘ਆਪ’ ਵਰਕਰਾਂ ‘ਚ ਹੱਥੋਪਾਈ ਹੋ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ 8 ਕੌਂਸਲਰਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਨੂੰ ਮਾਰਸ਼ਲ ਸੱਦ ਕੇ ਸਦਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਸ ਹੰਗਾਮੇ ਤੋਂ ਬਾਅਦ ਮੇਅਰ ਨੇ ਕਿਹਾ ਹੈ ਕਿ ਕੌਂਸਲਰ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।