Harchand Singh Barsat

ਮਣੀਪੁਰ ਵਿਖੇ ਔਰਤਾਂ ਨਾਲ ਦਿਲ ਝੰਜੋੜਨ ਵਾਲੀ ਘਟਨਾਵਾ ਨੇ ਇਨਸਾਨੀਅਤ ਨੂੰ ਕੀਤਾ ਸ਼ਰਮਸਾਰ: ਹਰਚੰਦ ਸਿੰਘ ਬਰਸਟ

ਚੰਡੀਗ੍ਹੜ, 25 ਜੁਲਾਈ 2023: ਐਮ.ਐਲ.ਏ. ਹੋਸਟਲ ਚੰਡੀਗੜ੍ਹ ਵਿਖੇ ਮਣੀਪੁਰ ਵਿੱਚ ਸ਼ਰ੍ਹੇਆਮ ਹੋ ਰਹੇ ਕਤਲੇਆਮ ਅਤੇ ਮਨੁੱਖਤਾ ਦੇ ਘਾਣ ਵਿਰੁੱਧ ਆਮ ਆਦਮੀ ਪਾਰਟੀ ਵੱਲੋ ਸ਼ਾਤਮਈ ਪ੍ਰਦਰਸ਼ਨ ਕੀਤੀ ਗਿਆ। ਜਿਸ ਵਿੱਚ ਹਰਚੰਦ ਸਿੰਘ ਬਰਸਟ (Harchand Singh Barsat) ਚੈਅਰਮੇਨ ਮੰਡੀ ਬੋਰਡ ਪੰਜਾਬ ਵੱਲੋ ਦੱਸਿਆ ਗਿਆ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ। ਇਸ ਸੱਭਿਅਕ ਲੋਕ ਵਿੱਚ ਜਿੱਥੇ ਵੱਡੇ ਵੱਡੇ ਵਿਦਵਾਨ, ਗਿਆਨੀ, ਧਰਮ ਗੁਰੂ ਹੋਏ ਹਨ ਅਤ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਉਥੇ ਇਹੋ ਜਿਹੀਆਂ ਘਟਨਾ ਹੋਣੀਆਂ ਅਤੇ ਇਸ ਪੱਧਰ ਤੇ ਔਰਤਾਂ ਨਾਲ ਹੋ ਰਿਹਾ ਜਬਰ-ਜੁਲਮ ਬਹੁਤ ਹੀ ਨਿੰਦਨਯੋਗ ਹੈ।

ਕਿਸ ਤਰਾ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਦੇ ਖਿਲਾਫ ਇਕ ਸ਼ਬਦ ਨਹੀ ਬੋਲਿਆ ਸਗੋ ਉਹਨਾ ਦੇ ਇਸ਼ਾਰੇ ਦੇ ਉੱਤੇ ਸਾਡੀਆਂ ਭੈਣਾ ਦੇ ਉੱਤੇ ਅੱਤਿਆਚਾਰ ਕੀਤੇ ਜਾ ਰਹੇ ਹਨ | ਇਸ ਘਟਨਾ ਨਾਲ ਸਾਰੀ ਦੁਨੀਆਂ ਵਿੱਚ ਸਾਡਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਮੋਦੀ ਸਾਹਿਬ ਨੂੰ ਤੁਰੰਤ ਉਥੇ ਫੋਜ ਭੇਜ ਕੇ ਅਤੇ ਐਮਰਜੰਸੀ ਲਗਾ ਕੇ ਜੋ ਅਣਮਨੁੱਖੀ ਵਰਤਾਰਾ ਸਾਡੇ ਇਸਤਰੀ ਸਮਾਜ ਨਾਲ ਵਾਪਰਿਆ ਉਸਨੂੰ ਕੰਟਰੋਲ ਕਰਨ ਦੀ ਬਜਾਏ ਆਪਣੀ ਰਾਜਨੀਤੀ ਕਰ ਰਹੇ ਹਨ। ਕਿਸ ਤਰਾਂ ਇੰਟਰਨੈਟ ਬੰਦ ਕਰ ਕੇ ਉਹ ਇਹਨਾਂ ਕਾਰਵਾਈਆ ਨੂੰ ਰੋਕਣ ਦੀ ਬਜਾਏ ਹੋਰ ਤੇਜ ਕਰ ਰਹੇ ਹਨ ਤਾਂ ਜੋ ਲੋਕਾਂ ਤੱਕ ਸਹੀ ਸੂਚਨਾ ਨਾ ਪਹੁੰਚ ਸਕੇ।

manipur

ਇਸਦੇ ਨਾਲ ਹੀ ਇਹ ਪਾਰਲੀਮੈਂਟ ਵਿੱਚ ਕੋਈ ਗੱਲ ਨਹੀ ਕਰਨਾ ਚਾਹੁੰਦੇ ਸਗੋ ਸਾਡੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਸੇ ਲਈ ਸਾਰੀਆਂ ਵਿਰੋਧੀਆਂ ਪਾਰਟੀਆਂ ਇੱਕਠੀਆਂ ਹੋ ਰਹੀਆ ਹਨ ਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਸਰਕਾਰ ਨੂੰ ਇਸਦਾ ਠੋਕਵਾ ਜਵਾਬ ਦਿੱਤਾ ਜਾਵੇਗਾ । ਜਿਸ ਕਰਕੇ ਐਮ.ਐਲ.ਏ. ਹੋਸਟਲ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾ ਜਿਸ ਨਾਲ ਸਾਡਾ ਸੰਦੇਸ਼ ਸਾਰੇ ਸੰਸਾਰ ਵਿੱਚ ਪਹੁੰਚ ਸਕੇ। ਇਸ ਹੋ ਰਹੇ ਵਰਤਾਰੇ ਦੀ ਸਖਤ ਸ਼ਬਦਾ ਵਿੱਚ ਨਿੰਦਾ ਕਰਦੇ ਹਾ।

ਮੋਦੀ ਸਰਕਾਰ ਦੀ ਆਪਣੀ ਟਰਮ ਦੇ ਉਤੇ ਗੱਲ ਕਰਨਾ ਚਾਹੁੰਦੇ ਹਨ ਨਾ ਕਿ ਸੰਵਿਧਾਨਿਕ ਕਾਨੂੰਨਾ ‘ਤੇ। ਕਦੇ ਸੋਚਿਆ ਨਹੀ ਹੋਣਾ ਕਿ ਇੰਨੇ ਵੱਡੋ ਲੋਕ ਰਾਜ ਵਿੱਚ ਸਾਡੀਆਂ ਧੀਆਂ ਭੈਣਾਂ ਨੂੰ ਨੰਗਾ ਕਰਕੇ ਘੁਮਾਇਆ ਜਾਵੇਗਾ । ਇਸ ਤੋ ਵੱਡੀ ਸ਼ਰਮ ਦੀ ਗੱਲ ਹੋਰ ਕੀ ਸਕਦੀ ਹੈ। ਇਸ ਨੂੰ ਸਭ ਤੋਂ ਪਹਿਲਾ ਰੋਕਣਾ ਚਾਹੀਦਾ ਹੈ। ਮਣੀਪਰੁ ਵਿੱਚ 200 ਤੋ ਵੱਧ ਪਿੰਡਾ ਨੂੰ ਸਾੜ ਦਿੱਤਾ ਗਿਆ ਹੈ ਅਤੇ 129 ਦੇ ਕਰੀਬ ਉਥੇ ਲੋਕਾਂ ਦੇ ਕਤਲ ਹੋਏ ਹਨ ਅਤੇ ਬਹੁਤ ਵੱਡੇ ਪੱਧਰ ‘ਤੇ ਲੋਕਾਂ ਦੀ ਜਾਇਦਾਦ ਦੀ ਲੁੱਟ, ਅਤੇ ਕੇਂਦਰ ਦੇ ਮੰਤਰੀਆਂ ਤੱਕ ਦੇ ਘਰਾ ਤੇ ਹਮਲੇ ਹੋ ਰਹੇ ਹਨ। ਮੋਦੀ ਸਰਕਾਰ ਬਹੁਤ ਗਲਤ ਕਰ ਰਹੀ ਹੈ ਅਤੇ ਅਸੀ ਇਸਦੀ ਨਿਖੇਦੀ ਕਰਦੇ ਹਾਂ । ਆਉਣ ਵਾਲੋ ਸਮੇਂ ਵਿਚ ਸਾਡੀਆਂ ਭੈਣਾ ਅਤੇ ਭਰਾ ਜਵਾਬ ਦੇਣਗੇ ਅਤੇ ਇਹ ਮੋਦੀ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ ਤੇ ਉਹਨਾ ਨੂੰ ਇਸਦਾ ਖਾਮਿਆਜ਼ਾ ਭੁਗਤਨਾ ਪਵੇਗਾ।

Scroll to Top