Heavy Rain

ਪੰਜਾਬ ਭਰ ‘ਚ ਆਉਣ ਵਾਲੇ ਦਿਨਾਂ ਤੱਕ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ

ਚੰਡੀਗੜ੍ਹ, 24 ਜੁਲਾਈ, 2023: ਪੰਜਾਬ ਵਿੱਚ ਅਗਲੇ 2 ਦਿਨਾਂ ਤੱਕ ਮੌਸਮ ਬਹੁਤ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ ਮੌਸਮ ‘ਚ ਫਿਰ ਤੋਂ ਬਦਲਾਅ ਹੋਵੇਗਾ। ਬੁੱਧਵਾਰ ਅਤੇ ਵੀਰਵਾਰ ਨੂੰ ਪੰਜਾਬ ਭਰ ਵਿੱਚ ਭਾਰੀ ਬਾਰਿਸ਼ (Heavy Rain) ਪੈਣ ਦੀ ਸੰਭਾਵਨਾ ਹੈ। ਪੰਜਾਬ ‘ਚ 2 ਦਿਨਾਂ ਤੋਂ ਬਾਰਿਸ਼ ਨਾ ਪੈਣ ਕਾਰਨ ਬਚਾਅ ਕਾਰਜ ਤੇਜ਼ ਹੋ ਗਿਆ ਹੈ। ਘੱਗਰ ਦੇ ਕਿਨਾਰਿਆਂ ਨੂੰ ਮਜ਼ਬੂਤ ​​ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

ਪਟਿਆਲਾ ‘ਚ ਘੱਗਰ ਦੇ ਵਹਾਅ ‘ਤੇ ਦਿਨ-ਰਾਤ ਨਜ਼ਰ ਰੱਖੀ ਜਾ ਰਹੀ ਹੈ। ਹਰ ਪਿੰਡ ਵਿੱਚ ਦਿਨ ਰਾਤ ਲੋਕ ਆਪਣੇ ਪੱਧਰ ’ਤੇ ਨਜ਼ਰ ਰੱਖ ਰਹੇ ਹਨ ਅਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਰਹੇ ਹਨ। ਇਸ ਦੇ ਨਾਲ ਹੀ ਘੱਗਰ ਦੇ ਕਿਨਾਰਿਆਂ ਨੂੰ ਮਜ਼ਬੂਤ ​​ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

ਦੂਜੇ ਪਾਸੇ ਅੰਮ੍ਰਿਤਸਰ ਦੀਆਂ ਕੁਝ ਕਲੋਨੀਆਂ ਹੁਣ ਨਹਿਰੀ ਪਾਣੀ ਦੀ ਲਪੇਟ ਵਿੱਚ ਆ ਗਈਆਂ ਹਨ। ਅੰਮ੍ਰਿਤਸਰ ਦੀ ਕੱਥੂਨੰਗਲ ਨਹਿਰ ਵਿੱਚ ਪਾੜ ਪੈਣ ਕਾਰਨ ਸ਼ਹਿਰ ਦੇ ਬਾਈਪਾਸ ਵਿੱਚੋਂ ਲੰਘਦੀ ਤੁੰਗ ਢਾਬ ਡਰੇਨ ਵਿੱਚੋਂ ਪਾਣੀ ਓਵਰਫਲੋ ਹੋ ਗਿਆ ਹੈ, ਜਿਸ ਨਾਲ ਸ਼ਹਿਰ ਦੇ ਮਜੀਠਾ ਰੋਡ ਬਾਈਪਾਸ ’ਤੇ ਸੰਧੂ ਐਨਕਲੇਵ ਸਮੇਤ ਨੇੜਲੀਆਂ ਕਲੋਨੀਆਂ ਵਿੱਚ ਪਾਣੀ ਭਰ ਗਿਆ । ਪਾਣੀ ਦਾ ਪੱਧਰ ਜ਼ਿਆਦਾ ਨਹੀਂ ਹੈ, ਪਰ ਵਹਾਅ ਕਾਫ਼ੀ ਤੇਜ਼ ਹੈ।

 

Scroll to Top