ਚੰਡੀਗੜ੍ਹ, 18 ਜੁਲਾਈ 2023: ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਆਸ਼ੀਸ਼ ਕਪੂਰ (Ashish Kapoor) ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਆਸ਼ੀਸ਼ ਕਪੂਰ ਦਾ ਇੱਕ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਏਆਈਜੀ ਕਪੂਰ ਦੁਆਰਾ ਜ਼ੀਰਕਪੁਰ ਥਾਣੇ ‘ਚ ਬਲਾਤਕਾਰ ਪੀੜਤ ਮਹਿਲਾ ਨੂੰ ਕਥਿਤ ਤੌਰ ‘ਤੇ ਕੁੱਟਿਆ ਗਿਆ ।
ਪੁਲਿਸ ਨੇ ਆਸ਼ੀਸ਼ ਕਪੂਰ (Ashish Kapoor) ਸਮੇਤ ਹੇਮ ਰਾਜ ਮਿੱਤਲ (ਡਾਇਰੈਕਟਰ ਮੋਤੀਆ ਗਰੁੱਪ , ਜ਼ੀਰਕਪੁਰ) ਅਤੇ ਲਵਲੀਸ ਗਰਗ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਵਾਇਰਲ ਕਥਿਤ ਵੀਡੀਓ ਸਾਲ 2018 ਦੀ ਦੱਸੀ ਜਾ ਰਹੀ ਹੈ | ਜਿਕਰਯੋਗ ਹੈ ਕਿ ਆਸ਼ੀਸ਼ ਕਪੂਰ ਨੇ ਹਾਈਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਪਰ ਅਦਾਲਤ ਨੇ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ। ਕਪੂਰ ‘ਤੇ ਮਹਿਲਾ ਤੋਂ ਇਕ ਕਰੋੜ ਦੀ ਰਿਸ਼ਵਤ ਲੈਣ ਦਾ ਦੋਸ਼ ਹੈ ।
ਦਰਜ ਐੱਫ.ਆਈ.ਆਰ ਵਿੱਚ ਕਿਹਾ ਗਿਆ ਕਿ ਦਰਖਾਸਤ ਨੰਬਰ 2189/50/PS/ZKP ਮਿਤੀ 15.06 2023 ਵੱਲੋਂ ਪੂਨਮ ਰਾਜਨ ਵਾਸੀ ਮਕਾਨ ਨੰਬਰ 441 ਸੈਕਟਰ 30 ਕੁਰਕਸ਼ੇਤਰ ਹਰਿਆਣਾ ਦੇ ਮਜਬੂਨ ਤੋਂ, ਮੁੱਢਲੀ ਜਾਂਚ, FSL ਰਿਪੋਰਟ ਅਤੇ ਵਿਜੀਲੈਂਸ ਵਿਭਾਗ ਪੰਜਾਬ ਤੋਂ ਹਾਸਲ ਕੀਤੇ ਦਸਤਾਵੇਜਾਂ ਅਤੇ ਸਰੇ ਦਸਤ ਜ਼ੁਰਮ ਅਧਿ 327,323,294,506,120-B IPC ਦਾ ਹੋਣਾ ਪਾਇਆ ਜਾਂਦਾ ਹੈ | ਲਿਹਾਜਾ ਦਰਖ਼ਾਸਤ ਬਾਏ ਦਾਇਰੀ ਮੁਕੱਦਮਾ ਜ਼ੁਰਮ ਉਕਤ ਖ਼ਿਲਾਫ਼ ਆਸ਼ੀਸ਼ ਕਪੂਰ ਪੁੱਤਰ ਹੁਸਨ ਲਾਲ ਕਪੂਰ, ਹੇਮ ਰਾਜ ਮਿੱਤਲ ਡਾਇਰੈਕਟਰ ਮੋਤੀਆ ਗਰੂਪ ਜ਼ੀਰਕਪੁਰ, ਲਵਲੀਸ ਗਰਗ ਵਾਸੀ ਢਕੋਲੀ ਜ਼ੀਰਕਪੁਰ ਉਕਤਾਨ ਮੁਕੱਦਮਾ ਦਰਜ ਰਜਿਸਟਰ ਕਰਨ ਲਈ ਡਿਊਟੀ ਅਫਸਰ ਦੇ ਸਪੁਰਦ ਕੀਤਾ ਜਾਂਦਾ ਹੈ ।
ਤਫਤੀਸ਼ ਦੌਰਾਨ ਕਮਲ ਕਪੂਰ ਪਤਨੀ ਆਸ਼ੀਸ਼ ਕਪੂਰ, ਅਰੁਣ ਰਾਜਨ ਵਾਸੀ ਗੁੜਗਾਓ, DSP ਸਮਰਪਾਲ ਸਿੰਘ, DSP ਪਵਨ ਕੁਮਾਰ, DSP ਤਰਲੋਚਨ ਸਿੰਘ, SI ਹਰਜਿੰਦਰ ਸਿੰਘ ਦਾ ਵੀ ਜੇਕਰ ਰੋਲ ਸਾਹਮਣੇ ਆਉਂਦਾ ਹੈ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੁਕੱਦਮਾ ਦਰਜ ਕਰਕੇ ਨੰਬਰ ਫਾਇਲ ਤੋਂ ਜਾਣੂ ਕੀਤਾ ਜਾਵੇ । ਕੰਟਰੋਲ ਰੂਮ ਨੂੰ ਬਜਰੀਆ WIM ਇਤਲਾਹ ਕੀਤੀ ਜਾਵੇ । ਮੁਦਈ ਮੁਕੱਦਮਾ ਨੂੰ ਸ਼ਾਮਲ ਤਫਤੀਸ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |