ਚੰਡੀਗੜ੍ਹ 17 ਜੁਲਾਈ 2023: ਸਰਦੂਲਗੜ੍ਹ (Sardulgarh) ਦੇ ਨਜ਼ਦੀਕੀ ਪਿੰਡ ਰੋੜਕੀ ਵਿਖੇ ਘੱਗਰ ਨਦੀ ਨਾ ਬੰਨ੍ਹ ਪਾਣੀ ਦੇ ਵਹਾਅ ਤੇਜ਼ ਹੋਣ ਕਾਰਨ ਟੁੱਟ ਗਿਆ। ਜਿਸ ਕਾਰਨ ਰੋੜਕੀ , ਝੰਡਾ ਕਲਾਂ ਅਤੇ ਝੰਡਾ ਖੁਰਦ ਦੀ ਹਜ਼ਾਰਾਂ ਏਕੜ ਰਕਬੇ ’ਚ ਖੜੀਆਂ ਫਸਲਾਂ ਵਿੱਚ ਪਾਣੀ ਭਰ ਗਿਆ । ਉੱਥੇ ਪਿੰਡ ਢਾਣੀਆਂ ’ਚ ਰਹਿੰਦੇ ਲੋਕਾਂ ਦੇ ਘਰ ਵੀ ਪਾਣੀ ਵਿਚ ਘਿਰ ਗਏ ਹਨ । ਰੋੜਕੀ ਪਿੰਡ ਦੇ ਲੋਕ ਹੜ੍ਹ ਦੇ ਵੱਡੇ ਖ਼ਤਰੇ ਨੂੰ ਵੇਖਦੇ ਹੋਏ ਆਪਣਾ ਘਰੇਲੂ ਸਾਮਾਨ ਚੁੱਕ ਕੇ ਆਪ ਸੁਰੱਖਿਅਤ ਥਾਵਾਂ ’ਤੇ ਰਹੇ ਹਨ । ਜਿਕਰਯੋਗ ਹੈ ਕਿ ਘੱਗਰ ਦਾ ਪਾਣੀ ਨੈਸ਼ਨਲ ਹਾਈਵੇ ਸਿਰਸਾ ਮਾਨਸਾ ਰੋਡ ਦੇ ਨਾਲ ਆ ਲੱਗਿਆ, ਜਿਸ ਕਾਰਨ ਇਸ ਰਸਤੇ ਤੋਂ ਜਾਣ ਵਾਲੇ ਵਹੀਕਲ ਡਿੰਗ ਰੋਡ (ਹਰਿਆਣਾ) ਜਾਣ ਲੱਗੇ।
ਜਿਕਰਯੋਗ ਹੈ ਕਿ ਸਰਦੂਲਗੜ੍ਹ (Sardulgarh) ਦੇ ਘੱਗਰ ਦਰਿਆ ਦੇ ਵਿੱਚ ਪਾੜ ਪੈਣ ਕਾਰਨ ਨਜਦੀਕੀ ਪਿੰਡ ਸਾਧੂ ਵਾਲਾ ਅਤੇ ਹੋਰ ਆਸ ਪਾਸ ਦੇ ਪਿੰਡ ਮੋਫਰ, ਦਾਨੇਵਾਲ ਵਿੱਚ ਪਾਣੀ ਦਾਖ਼ਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ | ਸ਼ਨਿੱਚਰਵਾਰ ਨੂੰ ਹੀ ਪਿੰਡ ਦੇ ਲੋਕ ਪਾਣੀ ਦੇ ਡਰ ਤੋਂ ਆਪਣੇ ਘਰ ਖਾਲ੍ਹੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾ ਰਹੇ ਸਨ | ਟਰਾਲੀਆਂ ਦੇ ਵਿੱਚ ਸਮਾਨ ਭਰ ਕੇ ਲਿਜਾ ਰਹੇ ਲੋਕਾਂ ਦਾ ਕਹਿਣਾ ਸੀ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਉਨ੍ਹਾਂ ਦੇ ਪਿੰਡਾਂ ਦੇ ਵਿੱਚ ਵੀ ਸਪੀਕਰਾਂ ‘ਚੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਪਿੰਡ ਖਾਲੀ ਕੀਤਾ ਜਾਵੇ।