Faridkot

ਫ਼ਰੀਦਕੋਟ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ, ਕਿਸਾਨਾਂ ਦੀ ਸੈਂਕੜੇ ਏਕੜ ਫਸਲ ਤਬਾਹ

ਫ਼ਰੀਦਕੋਟ , 13 ਜੁਲਾਈ 2023: ਜਿੱਥੇ ਪੂਰੇ ਪੰਜਾਬ ਵਿਚ ਪਿਛਲੇ ਦਿਨੀ ਹੋਈ ਭਾਰੀ ਬਾਰਿਸ਼ ਕਾਰਨ ਹੜਾਂ ਵਰਗੇ ਹਲਾਤ ਬਣੇ ਹੋਏ ਹਨ, ਉਥੇ ਹੀ ਫਰੀਦਕੋਟ (Faridkot) ਜ਼ਿਲ੍ਹੇ ਵਿਚ ਕੁਝ ਅਜਿਹੇ ਪਿੰਡ ਨੇ ਜਿੱਥੇ ਬਹੁਤੀ ਬਾਰਿਸ਼ ਤਾਂ ਨਹੀਂ ਹੋਈ ਪਰ ਬਰਸਾਤੀ ਪਾਣੀ ਨਾਲ ਉਹਨਾਂ ਦੀ ਸੈਂਕੜੇ ਏਕੜ ਝੋਨੇ, ਨਰਮਾਂ, ਮੂੰਗੀ, ਮੱਕੀ ਅਤੇ ਹਰੇ ਚਾਰੇ ਦੀ ਫਸਲ ਬਰਬਾਦ ਹੋ ਗਈ। ਆਪਣੇ ਇਸ ਨੁਕਸਾਨ ਲਈ ਇਹਨਾਂ ਪਿੰਡਾਂ ਦੇ ਕਿਸਾਨ ਡਰੇਨਜ ਵਿਭਾਗ ਨੂੰ ਜ਼ਿੰਮੇਵਾਰ ਮੰਨ ਰਹੇ ਹਨ ਅਤੇ ਕਿਸਾਨ ਪੰਜਾਬ ਸਰਕਾਰ ਤੋਂ ਇਸ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ, ਉਥੇ ਹੀ ਇਸ ਸਮੱਸਿਆ ਦੇ ਪੱਕੇ ਹੱਲ ਦੀ ਅਪੀਲ ਕਰ ਰਹੇ ਹਨ।

ਮਾਮਲਾ ਫਰੀਦਕੋਟ (Faridkot) ਜਿਲ੍ਹੇ ਦੇ ਪਿੰਡ ਰੱਤੀ ਰੋੜੀ ਦਾ ਹੈ, ਜਿੱਥੇ ਗੱਲਬਾਤ ਕਰਦਿਆ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚੋਂ ਲੰਗੇਆਣਾ ਮੇਨ ਡਰੇਨ ਲੰਘਦੀ ਹੈ ਜਿਸ ਵਿਚ ਮੋਗਾ ਜਿਲ੍ਹੇ ਦੇ ਕਈ ਪਿੰਡਾਂ ਦੇ ਨਾਲ ਨਾਲ ਫਰੀਦਕੋਟ ਜਿਲ੍ਹੇ ਦੇ ਕਈ ਪਿੰਡਾਂ ਦਾ ਪਾਣੀ ਆਉਂਦਾ ਹੈ, ਇਹੀ ਨਹੀਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਥੇ ਹੀ ਫਰੀਦਕੋਟ ਵੱਲੋਂ ਆਉਣ ਵਾਲੀ ਪੱਕਾ ਡਰੇਨ ਅਤੇ ਮਚਾਕੀ ਮੱਲ੍ਹ ਸਿੰਘ ਡਰੇਨ ਸਮੇਤ ਦੋਵਾਂ ਡਰੇਨਾਂ ਦਾ ਪਾਣੀ ਵੀ ਇਸੇ ਡਰੇਨ ਵਿਚ ਪੈਂਦਾ ਹੈ, ਜਿਸ ਕਾਰਨ ਇਥੇ ਵੱਡੀ ਮਾਤਰਾ ਵਿਚ ਪਾਣੀ ਇਕੱਠਾ ਹੋ ਜਾਂਦਾ ਹੈ।

Flood

ਉਹਨਾਂ ਦੱਸਿਆ ਕਿ ਇਸ ਵਾਰ ਇਥੇ ਜਿਆਦਾ ਨੁਕਸਾਨ ਇਸ ਲਈ ਹੋ ਰਿਹਾ ਕਿਉਕਿ ਪੱਕਾ ਡਰੇਨ ਅਤੇ ਮਚਾਕੀ ਮੱਲ੍ਹ ਸਿੰਘ ਡਰੇਨ ਦੀ ਸਫਾਈ ਤਾਂ ਕਰ ਦਿੱਤੀ ਗਈ ਪਰ ਲੰਗੇਆਣਾ ਮੇਨ ਡਰੇਨ ਦੀ ਸਫਾਈ ਨਹੀਂ ਕੀਤੀ ਗਈ, ਜਿਸ ਕਾਰਨ ਪਾਣੀ ਦੀ ਅੱਗੇ ਨਿਕਾਸੀ ਨਾ ਹੋਣ ਕਾਰਨ ਡਰੇਨ ਉਵਰ ਫਲੋ ਹੋ ਕੇ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਭਰ ਗਿਆ ਅਤੇ ਪਿੰਡ ਦੀ ਕਰੀਬ 350 ਏਕੜ ਤੋਂ ਵੱਧ ਫਸਲ ਬੁਰੀ ਤਰਾਂ ਬਰਬਾਦ ਹੋ ਗਈ।

ਕਿਸਾਨਾਂ ਨੇ ਦੱਸਿਆ ਕਿ ਇਥੇ ਹਰ ਸਾਲ ਹੀ ਉਹਨਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾਂ ਪੈਂਦਾ ਹੈ ਕਿਉਕਿ ਉਹਨਾਂ ਦੇ ਖੇਤਾਂ ਦਾ ਰਕਬਾ ਨੀਂਵਾਂ ਹੈ ਅਤੇ ਡਰੇਨ ਦੀ ਸਫਾਈ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ | ਜਿਸ ਕਾਰਨ ਡਰੇਨਜ ਵਿਭਾਗ ਦੀ ਅਣਗਹਿਲੀ ਦਾ ਖਿਮਿਆਜਾ ਉਹਨਾਂ ਨੂੰ ਹਰ ਸਾਲ ਭੁਗਤਣਾਂ ਪੈਂਦਾ ਹੈ।ਉਹਨਾਂ ਮੰਗ ਕੀਤੀ ਕਿ ਡਰੇਨ ਦੀ ਸਫਾਈ ਸਮੇਂ ਸਿਰ ਕੀਤੀ ਜਾਵੇ ਅਤੇ ਪਿੰਡ ਦੇ ਕਿਸਾਨਾਂ ਨੂੰ ਹਰ ਸਾਲ ਹੜ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਇਸ ਦਾ ਪੱਕਾ ਪ੍ਰਬੰਧ ਕੀਤਾ ਜਾਵੇ।

Scroll to Top