ਕੈਨੇਡਾ 12 ਜੁਲਾਈ 2023: ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਗਲੀਡਨ ਰੋਡ ਬਰੈਂਪਟਨ ਵਿਖੇ ਸਿੱਖੀ ਦੇ ਪ੍ਰਚਾਰ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਅਕਾਲ ਅਕੈਡਮੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚਿਆਂ ਲਈ ਗੁਰਮਤਿ ਕੈਂਪ ਲਗਾਇਆ ਹੈ। ਇਹ ਗੁਰਮਤਿ ਕੈਂਪ 10 ਜੁਲਾਈ ਤੋਂ ਸ਼ੁਰੂ ਹੋਇਆ ਤੇ ਇਹ 21 ਜੁਲਾਈ ਨੂੰ ਸਮਾਪਤ ਹੋਵੇਗਾ। ਗੁਰੂ ਸਾਹਿਬ ਅੱਗੇ ਅਰਦਾਸ ਤੇ ਕੀਰਤਨ ਕਰਕੇ ਸ਼ੁਰੂ ਕੀਤੇ ਗਏ ਇਸ ਕੈਂਪ ਚ ਬੱਚੇ ਵਧ ਚੜ ਕੇ ਹਿੱਸਾ ਲੈ ਰਹੇ ਨੇ। ਬਚਿਆਂ ਨੂੰ ਸਿੱਖ ਇਤਿਹਾਸ ਗੁਰਬਾਣੀ ਕੀਰਤਨ ਤੇ ਆਪਣੇ ਵਡਮੁੱਲੇ ਵਿਰਸੇ ਤੋਂ ਜਾਣੂ ਕਰਵਿਆ ਜਾ ਰਿਹਾ ਹੈ। ਜਿੱਥੇ ਬੱਚਿਆਂ ‘ਚ ਉਤਸਾਹ ਵੇਖਣ ਨੂੰ ਮਿਲਿਆ ਉਥੇ ਹੀ ਬਚਿਆਂ ਦੇ ਮਾਪੇ ਇਸ ਉਪਰਾਲੇ ਤੋਂ ਬਹੁਤ ਖੁਸ਼ ਹਨ । ਸਮੁੱਚੀ ਸੰਗਤ ਨੇ ਇਸ ਉਪਰਾਲੇ ਲਈ ਗਰੂਦਆਰਾ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਦੇ ਪ੍ਬੰਧਕਾਂ ਦਾ ਧੰਨਵਾਦ ਕੀਤਾ ।
ਅਪ੍ਰੈਲ 19, 2025 6:02 ਬਾਃ ਦੁਃ