AAP

ਐਸ.ਸੀ ਵਿੰਗ ਦੇ ਅਹੁਦੇਦਾਰਾਂ ਵੱਲੋਂ ‘ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਦਾ ਸਨਮਾਨ

ਚੰਡੀਗੜ੍ਹ, 04 ਜੁਲਾਈ 2023: ਆਮ ਆਦਮੀ ਪਾਰਟੀ (AAP) ਪੰਜਾਬ ਦੇ ਐਸ.ਸੀ ਵਿੰਗ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਦਾ ਅੱਜ ਚੰਡੀਗੜ੍ਹ ਸਥਿਤ ਮੁੱਖ ਪਾਰਟੀ ਦਫ਼ਤਰ ਵਿਖੇ ਵਿਸ਼ੇਸ਼ ਤੌਰ ਉੱਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਭਰ ਵਿੱਚ ਹੋਰ ਮਜ਼ਬੂਤ ਕਰਨ ਲਈ ਭਵਿੱਖ ਦੀ ਰਣਨੀਤੀ ‘ਤੇ ਗੰਭੀਰ ਚਰਚਾ ਵੀ ਕੀਤੀ ਗਈ।

ਇਸ ਬੈਠਕ ਵਿਚ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ, ਸੂਬਾ ਪ੍ਰਧਾਨ ਵਪਾਰ ਮੰਡਲ ਵਨੀਤ ਵਰਮਾ, ਸੂਬਾ ਦੇ ਉਪ ਪ੍ਰਧਾਨ ਅਤੇ ਚੇਅਰਮੈਨ ਬਲਜਿੰਦਰ ਸਿੰਘ ਚੁੰਦਾ, ਸੂਬਾ ਜਨਰਲ ਸਕੱਤਰ ਅਤੇ ਚੇਅਰਮੈਨ ਜੱਸੀ ਸੋਹੀਆਂਵਾਲਾ,ਐਸ.ਸੀ ਵਿੰਗ ਦੇ ਸੂਬਾ ਉਪ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ, ਸੂਬਾ ਜਨਰਲ ਸਕੱਤਰ ਵਿੱਕੀ ਘਨੌਰ, ਸੂਬਾ ਜਨਰਲ ਸਕੱਤਰ ਹਰਮੀਤ ਸਿੰਘ ਝਿੱਬਰ ਅਤੇ ਸਮੂਹ ਜਿਲ੍ਹਾ ਐਸ.ਸੀ ਵਿੰਗ ਦੇ ਪ੍ਰਧਾਨ ਵੀ ਹਾਜਰ ਸਨ।

ਬੈਠਕ ਦੌਰਾਨ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ “ਆਮ ਆਦਮੀ ਪਾਰਟੀ (AAP) ਹਰ ਓਸ ਇਨਸਾਨ ਦੀ ਪਾਰਟੀ ਹੈ ਜੋ ਹਰ ਇੱਕ ਨਾਗਰਿਕ ਲਈ ਆਰਥਿਕ ਤੇ ਸਮਾਜਿਕ ਬਰਾਬਰਤਾ, ਆਪਣੇ ਬੱਚਿਆਂ ਲਈ ਮੁਫ਼ਤ ਅਤੇ ਮਿਆਰੀ ਸਿੱਖਿਆ, ਰੁਜ਼ਗਾਰ, ਪਰਿਵਾਰ ਲਈ ਵਧੀਆ ਸਿਹਤ ਸਹੂਲਤਾਂ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕਰਨੀ ਚਾਹੁੰਦਾ ਹੈ। ‘ਆਪ ਪਰਿਵਾਰ ਵਿੱਚ ਸ਼ਾਮਲ ਹੋਣ ਦੀ ਮੁੱਢਲੀ ਸ਼ਰਤ ਹੀ ਇਹੋ ਹੈ ਕਿ ਤੁਸੀਂ ਪੰਜਾਬ ਲਈ ਸਮਰਪਿਤ ਹੋਵੋਂ ਅਤੇ ਇਮਾਨਦਾਰੀ ਤੁਹਾਡਾ ਗੁਣ ਹੋਵੇ!”

ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਇਸ ਅਹਿਮ ਮੀਟਿੰਗ ਦਾ ਮਨੋਰਥ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਅਤੇ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕਰਨਾ ਸੀ। ਇਸ ਮੀਟਿੰਗ ਵਿੱਚ ਸ਼ਾਮਿਲ ਸੂਬੇ ਦੇ ਉੱਪ ਪ੍ਰਧਾਨ, ਜਰਨਲ ਸਕੱਤਰ, ਸਕੱਤਰ ਸਹਿਬਾਨ ਅਤੇ ਸੂਬਾ ਦੇ ਐਸ.ਸੀ ਵਿੰਗ ਦੇ ਅਹੁਦੇਦਾਰਾਂ ਨਾਲ ਗੰਭੀਰ ਚਰਚਾ ਕੀਤੀ ਗਈ ਅਤੇ ਭਵਿੱਖ ਵਿਚ ਸੰਗਠਨ ਦੀ ਮਜ਼ਬੂਤੀ ਲਈ ਕਈ ਅਹਿਮ ਫ਼ੈਸਲੇ ਲਏ ਜਾਣਗੇ।

ਮੀਟਿੰਗ ਦੌਰਾਨ ਐਸ.ਸੀ ਵਿੰਗ ਦੇ ਸਮੂਹ ਮੈਂਬਰ ਸਹਿਬਾਨਾਂ ਨੇ ਜਿੱਥੇ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਉੱਪਰ ਲਗਾਤਾਰ ਵਿਖਾਏ ਜਾ ਰਹੇ ਭਰੋਸੇ ਅਤੇ ਉਤਸ਼ਾਹ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ ਉੱਥੇ ਸੂਬੇ ਦੇ ਹਰ ਘਰ ਤੱਕ ‘ਆਪ ਦੀ ਇਮਾਨਦਾਰ ਸਿਆਸਤ ਦਾ ਲੋਕ-ਪੱਖੀ ਏਜੰਡਾ ਪਹੁੰਚਾਉਣ ਲਈ ਇਨਕਲਾਬ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਵਿਚਾਰਾਂ ਕੀਤੀਆਂ।

Scroll to Top