ਚੰਡੀਗੜ੍ਹ, 03 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਟਵੀਟ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਦੇ ਤਿੰਨ ਜਵਾਨ ਜੋ ਕਿ ਡਿਊਟੀ ‘ਤੇ ਐਕਸੀਡੈਂਟ ਦੌਰਾਨ ਸ਼ਹੀਦ ਹੋ ਗਏ ਸਨ, ਜਵਾਨਾਂ ਦੇ ਪਰਿਵਾਰਾਂ ਨੂੰ ਵਾਅਦੇ ਅਨੁਸਾਰ ਇੱਕ ਕਰੋੜ ਅਤੇ ₹50-₹50 ਲੱਖ ਦੇ ਚੈੱਕ ਭੇਂਟ ਕੀਤੇ ਹਨ, ਇਸਦੇ ਨਾਲ ਹੀ ਬੱਚਿਆਂ ਦੀ ਪੜਾਈ ਲਈ ₹4 ਲੱਖ ਦਾ ਚੈੱਕ ਦਿੱਤਾ ਹੈ |
ਮੁੱਖ ਮੰਤਰੀ ਨੇ ਪਰਿਵਾਰਾਂ ਨੂੰ ਭਵਿੱਖ ‘ਚ ਵੀ ਹਰ ਸੰਭਵ ਮੱਦਦ ਲਈ ਭਰੋਸਾ ਦਿੱਤਾ ਹੈ, ਉਨ੍ਹਾਂ ਕਿਹਾ ਪੰਜਾਬ ਪੁਲਿਸ ਹਰ ਵੇਲੇ ਪੰਜਾਬੀਆਂ ਦੀ ਸੁਰੱਖਿਆ ਲਈ ਹਾਜ਼ਰ ਹੈ, ਸਰਕਾਰ ‘ਚ ਹੋਣ ਦੇ ਨਾਤੇ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਇਹਨਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਤੇ ਕਦਰ ਕਰੀਏ |