Aadhaar face authentication

ਆਧਾਰ ਫੇਸ ਔਥੈਂਟੀਕੇਸ਼ਨ ਨਾਲ ਹੋਇਆ ਰਿਕਾਰਡ 1.06 ਕਰੋੜ ਦਾ ਲੈਣ-ਦੇਣ, ਸਰਕਾਰੀ ਮੁਲਜ਼ਮਾਂ ਦੀ ਹਾਜ਼ਰੀ ਲਗਾਉਣ ਦਾ ਵੀ ਕਰ ਰਿਹੈ ਕੰਮ

ਚੰਡੀਗੜ੍ਹ, 03 ਜੁਲਾਈ 2023: ਪ੍ਰਧਾਨ ਮੰਤਰੀ ਕਿਸਾਨ ਤੋਂ ਲੈ ਕੇ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਤੱਕ ਆਧਾਰ ਫੇਸ ਔਥੈਂਟੀਕੇਸ਼ਨ (ਚਿਹਰਾ ਪ੍ਰਮਾਣਿਕਤਾ) ਰਾਹੀਂ ਰਿਕਾਰਡ 1.06 ਕਰੋੜ ਦਾ ਲੈਣ-ਦੇਣ ਕੀਤਾ ਗਿਆ ਹੈ | ਆਧਾਰ ਨੇ ਪਹਿਲਾਂ ਹੀ ਦੇਸ਼ ਵਿੱਚ ਈ-ਕੇਵਾਈਸੀ ਨੂੰ ਬਹੁਤ ਆਸਾਨ ਬਣਾ ਦਿੱਤਾ ਸੀ, ਹੁਣ ਇਸਦੀ ਨਵੀਂ ਸੁਵਿਧਾ ਫੇਸ ਔਥੈਂਟੀਕੇਸ਼ਨ ਵੀ ਬਹੁਤ ਸਾਰੇ ਲੋਕਾਂ ਦੀ ਮੱਦਦ ਕਰ ਰਹੀ ਹੈ। ਮਈ ਮਹੀਨੇ ਵਿੱਚ ਇਸ ਸੁਵਿਧਾ ਰਾਹੀਂ ਰਿਕਾਰਡ 1.06 ਕਰੋੜ ਲੈਣ-ਦੇਣ ਹੋਏ ਹਨ।

ਜਾਣੋ ਕਿਵੇਂ ਕੰਮ ਕਰਦੀ ਹੈ ਆਧਾਰ ਫੇਸ ਔਥੈਂਟੀਕੇਸ਼ਨ (ਚਿਹਰਾ ਪ੍ਰਮਾਣਿਕਤਾ)

ਅੱਜ ਦੇ ਸਮੇਂ ‘ਚ ਲਗਭਗ ਸਾਰੀਆਂ ਸਰਕਾਰੀ ਯੋਜਨਾਵਾਂ ਨਾਲ ਆਧਾਰ ਨੂੰ ਜੋੜਿਆ ਗਿਆ ਹੈ। ਇਸ ਨੇ ਆਮ ਆਦਮੀ ਲਈ ਈ-ਕੇਵਾਈਸੀ ਨੂੰ ਸਰਲ ਬਣਾਇਆ ਹੈ ਅਤੇ ਹੁਣ ਇਸ ਦੀ ਨਵੀਂ ਸੁਵਿਧਾ ‘ਫੇਸ ਔਥੈਂਟੀਕੇਸ਼ਨ’ ਨਵੇਂ ਰਿਕਾਰਡ ਬਣਾ ਰਹੀ ਹੈ। ਮਈ ਮਹੀਨੇ ‘ਚ ਆਧਾਰ ਆਧਾਰਿਤ ਫੇਸ ਔਥੈਂਟੀਕੇਸ਼ਨ ਰਾਹੀਂ 1.06 ਕਰੋੜ ਲੈਣ-ਦੇਣ ਕੀਤੇ ਗਏ ਹਨ, ਜਦਕਿ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ‘ਫੇਸ ਔਥੈਂਟੀਕੇਸ਼ਨ’ ਰਾਹੀਂ ਲੈਣ-ਦੇਣ ਦੀ ਗਿਣਤੀ 1 ਕਰੋੜ ਤੋਂ ਵੱਧ ਰਹੀ ਹੈ।

ਆਧਾਰ-ਅਧਾਰਤ ਚਿਹਰਾ-ਪ੍ਰਮਾਣੀਕਰਨ ਅਕਤੂਬਰ 2021 ਵਿੱਚ ਆਧਾਰ ਜਾਰੀ ਕਰਨ ਵਾਲੀ ਸੰਸਥਾ, ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਦੁਆਰਾ ਸ਼ੁਰੂ ਕੀਤਾ ਗਿਆ ਸੀ। ਅਰਟੀਫਿਸਲ ਇੰਟੈਲੀਜੈਂਸ (artificial intelligence) ਅਤੇ ਮਸ਼ੀਨ ਲਰਨਿੰਗ ‘ਤੇ ਕੰਮ ਕਰਨ ਵਾਲੀ ਇਹ ਟੈਕਨਾਲੋਜੀ UIDAI ਨੇ ਖੁਦ ਤਿਆਰ ਕੀਤੀ ਹੈ। ਇਸ ਸਮੇਂ ਕੇਂਦਰ ਸਰਕਾਰ ਦੇ ਕਈ ਮੰਤਰਾਲਿਆਂ, ਬੈਂਕਾਂ ਅਤੇ ਰਾਜ ਸਰਕਾਰਾਂ ਸਮੇਤ 47 ਅਦਾਰੇ ਇਸ ਸੇਵਾ ਦੀ ਵਰਤੋਂ ਕਰਦੇ ਹਨ।

ਆਧਾਰ ਚਿਹਰਾ-ਪ੍ਰਮਾਣਿਕਤਾ (Aadhaar Face Authentication) ਦੀ ਵਰਤੋਂ ਕਿਸੇ ਵਿਅਕਤੀ ਦੀ ਪਛਾਣ ਸਥਾਪਤ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਸਕੈਨਰ ਦੀ ਮੱਦਦ ਨਾਲ ਵਿਅਕਤੀ ਦੇ ਚਿਹਰੇ ਜਾਂ ਅੱਖਾਂ ਦੀ ਰੈਟੀਨਾ ਨੂੰ ਸਕੈਨ ਕੀਤਾ ਜਾਂਦਾ ਹੈ, ਜੋ ਕਿ ਆਧਾਰ ਦੇ ਡੇਟਾਬੇਸ ਵਿੱਚ ਦਰਜ ਤੁਹਾਡੇ ਚਿਹਰੇ ਦੇ ਡੇਟਾ ਨਾਲ ਮੇਲ ਖਾਂਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਮੱਦਦ ਨਾਲ ਇਹ ਉਮਰ ਦੇ ਨਾਲ ਚਿਹਰੇ ‘ਤੇ ਹੋਣ ਵਾਲੇ ਬਦਲਾਅ ਨੂੰ ਪਛਾਣਦਾ ਹੈ।

ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਦੀ ਸਹੀ ਪਛਾਣ ਲਈ ਆਧਾਰ ਚਿਹਰਾ-ਪ੍ਰਮਾਣੀਕਰਨ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਮੰਨ ਲਓ ਜੇਕਰ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਮਿਲਦਾ ਹੈ, ਤਾਂ ਇਹ ਪਤਾ ਚੱਲਦਾ ਹੈ ਕਿ ਤੁਸੀਂ ਇਸ ਨੂੰ ਪ੍ਰਾਪਤ ਕਰਨ ਦੇ ਸਹੀ ਹੱਕਦਾਰ ਹੋ।

ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਲਗਾਉਣ ਦਾ ਕੰਮ

ਆਧਾਰ ਚਿਹਰਾ-ਪ੍ਰਮਾਣਿਕਤਾ (Aadhaar Face Authentication) ਵਰਤਮਾਨ ਵਿੱਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤੋਂ ਲੈ ਕੇ ਪ੍ਰਧਾਨ ਮੰਤਰੀ ਕਿਸਾਨ ਤੱਕ ਲਾਭਪਾਤਰੀਆਂ, ਪੈਨਸ਼ਨਰਾਂ ਆਦਿ ਦੀ ਪਛਾਣ ਕਰਨ ਲਈ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੁਝ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਦੀ ਲਗਾਉਣ ਲਈ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਖਾਤਾ ਖੋਲ੍ਹਣ ‘ਚ ਵੀ ਫਾਇਦੇਮੰਦ ਹੈ। ਜਦੋਂ ਕਿ ਆਂਧਰਾ ਪ੍ਰਦੇਸ਼ ਵਿੱਚ, ਆਧਾਰ ਫੇਸ-ਪ੍ਰਮਾਣਿਕਤਾ ਦੁਆਰਾ ਜਗਨੰਨਾ ਵਿਦਿਆ ਦੀਵੇਨਾ ਯੋਜਨਾ ਦੇ ਤਹਿਤ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਫੀਸਾਂ ਦੀ ਅਦਾਇਗੀ ਵੀ ਕੀਤੀ ਜਾ ਰਹੀ ਹੈ।

 

Scroll to Top