ਸ਼ਰਾਬ

ਖੰਨਾ ਦੇ ਨਜ਼ਦੀਕ ਨੈਸ਼ਨਲ ਹਾਈਵੇ ‘ਤੇ ਸ਼ਰਾਬ ਨਾਲ ਭਰਿਆ ਕੈਂਟਰ ਪਲਟਿਆ

ਖੰਨਾ, 29 ਜੂਨ 2023: ਪਿੰਡ ਦੈਹਿੜੂ ਦੇ ਨਜ਼ਦੀਕੀ ਨੈਸ਼ਨਲ ਹਾਈਵੇ ‘ਤੇ ਪੁਲ ਉਪਰ ਇੱਕ ਸ਼ਰਾਬ ਨਾਲ ਭਰਿਆ ਕੈਂਟਰ ਪਲਟ ਗਿਆ, ਜਿਸ ਵਿਚ ਕੈਂਟਰ ਡਰਾਈਵਰ ਤੇ ਕੰਡਕਟਰ ਦੀ ਜਾਨ ਬਚ ਗਈ, ਪਰ 600 ਦੇ ਵਿਚੋਂ 150 ਕਰੀਬ ਸ਼ਰਾਬ ਦੀ ਖੇਪ ਚਕਨਾਚੂਰ ਹੋ ਗਏ। ਜਾਣਕਾਰੀ ਅਨੁਸਾਰ ਇਹ ਪਟਿਆਲਾ ਦੀ ਸ਼ਰਾਬ ਫੈਕਟਰੀ ਤੋਂ ਕੈਂਟਰ ਨੰਬਰ ਪੀ ਬੀ 13 ਏ.ਯੂ 9819 ਵਿਚ ਲੋਡ ਕਰ ਕੇ  ਜਾ ਰਿਹਾ ਸੀ |

ਇਸ ਸਬੰਧੀ ਜਾਣਕਾਰੀ ਦਿੰਦਿਆ ਕੈਂਟਰ ਡਰਾਈਵਰ ਰਣਜੋਧ ਸਿੰਘ ਨੇ ਦੱਸਿਆ ਕਿ ਸ਼ਰਾਬ ਨਾਲ ਭਰਿਆ ਕੈਂਟਰ ਪਟਿਆਲਾ ਤੋਂ ਜਲੰਧਰ ਜਾ ਰਿਹਾ ਸੀ ਕਿ ਪਿੰਡ ਦੈਹਿੜੂ ਕੋਲ ਪੁੱਜਣ ‘ਤੇ ਇਕ ਬੱਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕੈਂਟਰ ਪਲਟ ਗਿਆ। ਜਿਸ ਕਾਰਨ ਮੈਂ ਤੇ ਮੇਰੇ ਕੰਡਕਟਰ ਦੇ ਕੁਝ ਸੱਟਾਂ ਲੱਗਣ ਨਾਲ ਜ਼ਖ਼ਮੀ ਹੋ ਗਏ। ਜਦਕਿ ਸ਼ਰਾਬ ਦੀਆਂ ਪੇਟੀਆਂ ਚਕਨਾਚੂਰ ਹੋ ਗਈਆਂ ਹਨ। ਉਸ ਨੇ ਦੱਸਿਆ ਕਿ ਮੈਂ ਆਪਣੇ ਮਾਲਕਾਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ।

ਸ਼ਰਾਬ ਦੀ ਫੈਕਟਰੀ ਮਾਲਕ ਪੰਕਜ ਸ਼ਰਮਾ ਮੌਕੇ ‘ਤੇ ਪਹੁੰਚੇ ਅਤੇ ਥਾਣਾ ਸਦਰ ਖੰਨਾ ਅਤੇ ਐਕਸਾਈਜ਼ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਗਈ। ਪੰਕਜ ਸ਼ਰਮਾ ਨੇ ਦੱਸਿਆ ਕਿ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਖੰਨਾ ਦੇ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ। ਜਾਣਕਾਰੀ ਮਿਲਦੇ ਸਾਰ ਹੀ ਮੌਕੇ ‘ਤੇ ਪਹੁੰਚੇ ਐਕਸਾਈਜ਼ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਸਾਈਡ ‘ਤੇ ਕਰਵਾਉਣ ਸਮੇਂ ਦੂਜੇ ਟਰੱਕ ਨੂੰ ਬੁਲਾਇਆ ਗਿਆ ਹੈ। ਖਰਾਬ ਹੋਈ ਸ਼ਰਾਬ ਨੂੰ ਵੱਖ ਕੀਤਾ ਜਾਵੇਗਾ ਅਤੇ ਬਾਕੀ ਟਰੱਕ ਵਿੱਚ ਲੱਦ ਕੇ ਭੇਜ ਦਿੱਤਾ ਜਾਵੇਗਾ। ਇਸ ਇਲਾਕੇ ਦੇ ਲੋਕਾਂ ਨੇ ਪੂਰੀ ਇਮਾਨਦਾਰੀ ਦਿਖਾਈ ਹੈ, ਸ਼ਰਾਬ ਨਾਲ ਭਰੇ ਕੈਂਟਰ ਵਿੱਚੋਂ ਕਿਸੇ ਦੇ ਵਿਅਕਤੀ ਨੇ ਇਕ ਵੀ ਸ਼ਰਾਬ ਦੀ ਬੋਤਲ ਚੋਰੀ ਨਹੀਂ ਕੀਤੀ। ਡਰਾਈਵਰ ਤੇ ਕੰਡਕਟਰ ਦੀ ਮੱਦਦ ਲਈ ਲੋਕ ਅੱਗੇ ਆਏ ਹਨ।

Scroll to Top