ਚੰਡੀਗ੍ਹੜ, 27 ਜੂਨ 2023: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਮੰਗਲਵਾਰ ਦੁਪਹਿਰ ਨੂੰ ਆਪਣੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਜ਼ਖਮੀ ਹੋ ਗਈ। ਉਨ੍ਹਾਂ ਦੇ ਖੱਬੇ ਮੋਢੇ, ਕਮਰ ਅਤੇ ਲੱਤ ‘ਤੇ ਸੱਟਾਂ ਲੱਗੀਆਂ ਹਨ। ਮਮਤਾ ਬੈਨਰਜੀ ਨੂੰ ਇਲਾਜ ਲਈ ਕੋਲਕਾਤਾ ਦੇ ਸਰਕਾਰੀ SSKM ਹਸਪਤਾਲ ਲਿਜਾਇਆ ਗਿਆ, ਜਿੱਥੇ ਕਈ ਮਾਹਰ ਡਾਕਟਰ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਇੱਕ ਡਾਕਟਰ ਦੇ ਮੁਤਾਬਕ ਸੱਟ ਗੰਭੀਰ ਨਹੀਂ ਹੈ, MRI ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ । ਰਿਪੋਰਟ ਦੇਖਣ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਮਮਤਾ ਬੈਨਰਜੀ ਨੂੰ ਦਾਖ਼ਲ ਕਰਨ ਦੀ ਲੋੜ ਹੈ ਜਾਂ ਨਹੀਂ।
ਘੱਟ ਵਿਜ਼ੀਬਿਲਟੀ ਕਾਰਨ ਮਮਤਾ (Mamata Banerjee) ਦੇ ਹੈਲੀਕਾਪਟਰ ਨੂੰ ਸਿਲੀਗੁੜੀ ਨੇੜੇ ਸੇਵੋਕ ਏਅਰਬੇਸ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਹ ਜਲਪਾਈਗੁੜੀ ਦੇ ਕਿੰਟੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਗਡੋਗਰਾ ਜਾ ਰਹੀ ਸੀ।