ਰਾਜਪੁਰਾ, 26 ਜੂਨ 2023: ਸਥਾਨਕ ਚਾਰਾ ਮੰਡੀ ਵਿੱਚ ਦੇਰ ਰਾਤ ਇੱਕ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਰੇਹੜੀ ਤੋਂ ਸਾਮਾਨ ਖਰੀਦਿਆ ਜਾਂਦਾ ਹੈ। ਇਸ ਦੌਰਾਨ ਇੱਕ ਮਾਮੂਲੀ ਬਹਿਸ ਹੋਣ ਤੋਂ ਬਾਅਦ ਲੜਾਈ ਇੰਨੀ ਵਧ ਗਈ ਕਿ 9 ਦੇ ਕਰੀਬ ਵਿਅਕਤੀਆਂ ਵੱਲੋਂ ਨੀਲ ਪੁਰ ਨਿਵਾਸੀ ਸਵਰਨ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਥਾਣਾ ਸਿਟੀ ਦੇ ਵਿੱਚ ਹਰਮਨਜੋਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਕੱਲ ਦੇਰ ਰਾਤ 10 :30 ਵਜੇ ਦੇ ਕਰੀਬ ਉਨ੍ਹਾਂ ਦੇ ਸਬਜੀ ਦੀ ਫੜੀ ਦੇ ਨਜ਼ਦੀਕ ਫਲ ਵਾਲੇ ਦੀ ਰੇੜੀ ਲੱਗੀ ਹੋਈ ਸੀ, ਜਿੱਥੇ ਹਰਮੁੱਖ ਸਿੰਘ ਪਿੰਡ ਢੀਂਡਸਾ ਗੁਰਮੀਤ ਸ਼ਰਮਾ ਤੋਂ ਫਲ ਖਰੀਦ ਰਿਹਾ ਸੀ ਅਤੇ ਫਿਰ ਉਥੇ ਉਸ ਨਾਲ ਝਗੜਾ ਕਰਨ ਲੱਗਾ ਤਾਂ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਵੱਲੋਂ ਸਾਡੇ ਨਾਲ ਵੀ ਝਗੜਾ ਸ਼ੁਰੂ ਕਰ ਦਿੱਤਾ ਅਤੇ ਫੋਨ ਕਰਕੇ ਕੁਝ ਵਿਅਕਤੀਆਂ ਨੂੰ ਬੁਲਾਇਆ |
ਕੁਝ ਹੀ ਸਮੇਂ ਵਿੱਚ ਦੋ ਗੱਡੀਆਂ ਦੇ ਵਿੱਚ 9 ਦੇ ਕਰੀਬ ਕੁਝ ਵਿਅਕਤੀ ਸਵਾਰ ਹੋ ਕੇ ਆਉਂਦੇ ਹਨ ਅਤੇ ਉਥੇ ਕੁੱਟਮਾਰ ਕਰਨ ਲੱਗ ਜਾਂਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਜ਼ਿਆਦਾ ਵਿਅਕਤੀ ਹੋਣ ਕਾਰਨ ਅਸੀ ਆਪਣੇ ਫੁੱਫੜ ਸਵਰਨ ਸਿੰਘ ਨੂੰ ਵੀ ਮੌਕੇ ‘ਤੇ ਬੁਲਾਇਆ ਅਤੇ ਉਹਨਾਂ ਵੱਲੋਂ ਹਰਮੁੱਖ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਨ੍ਹਾਂ ਨੇ ਕਿਸੇ ਦੀ ਸੁਣੀ ਨਹੀਂ ਅਤੇ ਉਥੇ ਸਾਡੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ |
ਉਨ੍ਹਾਂ ਦਾ ਕਹਿਣਾ ਹੈ ਕਿ ਵਿਅਕਤੀਆਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਅਤੇ ਡੰਡੇ ਫੜੇ ਹੋਏ ਸਨ, ਜਿਸ ਨਾਲ ਉਹਨਾਂ ਦੇ ਫੁਫੜ ਸਵਰਨ ਸਿੰਘ ਗੰਭੀਰ ਜ਼ਖਮੀ ਹੋ ਗਏ ਅਤੇ ਜ਼ਖ਼ਮੀਆਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਪਰ ਰਸਤੇ ਵਿਚ ਜਾਂਦੇ ਹੋਏ ਉਨ੍ਹਾਂ ਦੇ ਫੁੱਫੜ ਸਵਰਨ ਸਿੰਘ ਦੀ ਮੌਤ ਹੋ ਗਈ।
ਇਸਦੇ ਨਾਲ ਹੀ ਉਸ ਦਾ ਭਰਾ ਸੁਰਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਸਿਟੀ ਪੁਲਿਸ ਵੱਲੋਂ ਹਰਮਨਜੋਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਹਰਮੁੱਖ ਸਿੰਘ ਪਿੰਡ ਢੀਂਡਸਾ, ਸੰਦੀਪ ਸਿੰਘ ਵਿਕਾਸ ਨਗਰ,ਸੁਖਦੇਵ ਸਿੰਘ ਪਿੰਡ ਭਟੇੜੀ, ਕੰਵਲਜੀਤ ਸਿੰਘ ਪਿੰਡ ਸੈਦਖੇੜੀ, ਹਰਭਜਨ ਸਿੰਘ ਅਤੇ ਚਾਰ ਹੋਰ ਅਣਪਛਾਤਿਆਂ ਦੇ ਖਿਲਾਫ ਮੁਕੱਦਮਾ ਨੰਬਰ 175 ਅਤੇ ਆਈ.ਪੀ.ਸੀ ਦੀ ਧਾਰਾ 302,307,323,506,148,149 ਦੇ ਤਹਿਤ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।