NIA

NIA ਦੀ ਗੈਂਗਸਟਰਾਂ ‘ਤੇ ਵੱਡੀ ਕਾਰਵਾਈ, ਪੰਜਾਬ ਅਤੇ ਹਰਿਆਣਾ ਦੇ 8 ਗੈਂਗਸਟਰਾਂ ‘ਤੇ ਰੱਖਿਆ ਇਨਾਮ

ਚੰਡੀਗੜ੍ਹ, 23 ਜੂਨ 2023: ਦੇਸ਼ ਵਿਰੋਧੀ ਗਤੀਵਿਧੀਆਂ, ਟਾਰਗੇਟ ਕਿਲਿੰਗ ਅਤੇ ਧਮਾਕਿਆਂ ਵਿੱਚ ਸ਼ਾਮਲ ਅੱਤਵਾਦੀ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਅਤੇ ਚੰਡੀਗੜ੍ਹ ਸਥਿਤ ਗੈਂਗਸਟਰ ਗੌਰਵ ਪਟਿਆਲ ਉਰਫ ਸੌਰਵ ਠਾਕੁਰ ਉਰਫ ਲੱਕੀ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਨੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ‘ਤੇ ਪੰਜ-ਪੰਜ ਲੱਖ ਦਾ ਇਨਾਮ ਐਲਾਨਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਹੋਰ ਤਿੰਨ ਗੈਂਗਸਟਰ ਪੰਜਾਬ ਦੇ ਅਤੇ ਚਾਰ ਹਰਿਆਣਾ ਦੇ ਹਨ। ਉਨ੍ਹਾਂ ‘ਤੇ ਇਕ-ਇਕ ਲੱਖ ਦਾ ਇਨਾਮ ਐਲਾਨਿਆ ਗਿਆ ਹੈ।

ਇਸਦੇ ਨਾਲ ਹੀ ਨੀਰਜ ਉਰਫ ਪੰਡਿਤ (ਗੁਰੂਗਰਾਮ, ਹਰਿਆਣਾ) ‘ਤੇ ਇੱਕ ਲੱਖ, ਗੁਰਪਿੰਦਰ ਸਿੰਘ ਉਰਫ ਬਾਵਾ ਡੱਲਾ (ਲੁਧਿਆਣਾ) ‘ਤੇ ਇਕ ਲੱਖ, ਸੁਖਦੁਲ ਸਿੰਘ ਉਰਫ ਸੁੱਖ (ਲੁਧਿਆਣਾ) ‘ਤੇ ਇੱਕ ਲੱਖ, ਦਿਨੇਸ਼ ਸ਼ਰਮਾ ਉਰਫ ਗਾਂਧੀ ‘ਤੇ ਇੱਕ ਲੱਖ, ਸੰਦੀਪ ਉਰਫ ਬਾਂਡਰ (ਗੁਰੂਗਰਾਮ, ਹਰਿਆਣਾ) ਅਤੇ ਦਲੇਰ ਸਿੰਘ ਉਰਫ ਦਲੇਰ ਕੋਟੀਆ (ਕਰਨਾਲ, ਹਰਿਆਣਾ) ‘ਏ ਇੱਕ ਲੱਖ ਦਾ ਇਨਾਮ ਰੱਖਿਆ ਹੈ |

ਸੂਚੀ ਵਿੱਚ ਸ਼ਾਮਲ ਜ਼ਿਆਦਾਤਰ ਮੁਲਜ਼ਮ ਵਿਦੇਸ਼ਾਂ ਵਿੱਚ ਲੁਕੇ ਹੋਏ ਹਨ। NIA ਨੇ ਆਰਸੀ-38 ਦੇ ਤਹਿਤ ਦੋਸ਼ੀਆਂ ‘ਤੇ ਇਹ ਇਨਾਮ ਘੋਸ਼ਿਤ ਕੀਤਾ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਅਗਸਤ 2022 ਵਿੱਚ ਕੇਸ ਦਰਜ ਕੀਤੇ ਗਏ ਸਨ। ਇਸ ਦੌਰਾਨ ਅੱਠ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਕੁਝ ਅਣਪਛਾਤੇ ਗੈਂਗਸਟਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਗਏ ਸਨ। ਦੋਸ਼ੀ ਬਾਰੇ ਜਾਣਕਾਰੀ ਫੋਨ ਜਾਂ ਈਮੇਲ ਰਾਹੀਂ ਦਿੱਤੀ ਜਾ ਸਕਦੀ ਹੈ। ਜਾਣਕਾਰੀ info.nia@gov.in ‘ਤੇ ਈਮੇਲ ‘ਤੇ ਭੇਜਣੀ ਹੋਵੇਗੀ। ਇਸ ਤੋਂ ਇਲਾਵਾ 01124368800 ‘ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਆਰ.ਸੀ.-38 ‘ਚ ਉਨ੍ਹਾਂ ‘ਤੇ ਦੋਸ਼ ਹੈ ਕਿ ਉਹ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਦੇਸ਼ ਵਿਰੋਧੀ ਗਤੀਵਿਧੀਆਂ, ਟਾਰਗੇਟ ਕਿਲਿੰਗ ‘ਚ ਸ਼ਾਮਲ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਘਟਨਾਵਾਂ ਨੂੰ ਜਨਤਕ ਕਰਨ ਲਈ ਸਾਈਬਰ ਸਪੇਸ ਅਤੇ ਸੋਸ਼ਲ ਮੀਡੀਆ ਦੀ ਵੀ ਵਰਤੋਂ ਕੀਤੀ। ਕਈ ਗੈਂਗ ਜੇਲ੍ਹ ਤੋਂ ਚੱਲ ਰਹੇ ਹਨ। ਐਨਆਈਏ ਨੇ ਵੱਖ-ਵੱਖ ਸੂਬਿਆਂ ਵਿੱਚ ਬਣੇ ਇਨ੍ਹਾਂ ਅੱਠ ਅੱਤਵਾਦੀਆਂ ਅਤੇ ਗੈਂਗਸਟਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਵੀ ਤਿਆਰੀ ਕਰ ਲਈ ਹੈ। ਇਸ ਦੇ ਲਈ ਸਾਰੇ ਸੂਬਿਆਂ ਤੋਂ ਉਨ੍ਹਾਂ ਦੀ ਜਾਇਦਾਦ ਦਾ ਵੇਰਵਾ ਲਿਆ ਗਿਆ ਹੈ, ਜਲਦੀ ਹੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ NIA ਨੇ ਪੰਜਾਬ ਦੇ ਕਰੀਬ 27 ਗੈਂਗਸਟਰਾਂ ਦੀਆਂ ਜਾਇਦਾਦਾਂ ਦੀ ਸੂਚੀ ਮੰਗੀ ਹੈ।

Scroll to Top