ਪਟਿਆਲਾ, 17 ਜੂਨ 2023: ਪਟਿਆਲਾ ਵਿਖੇ ਮਹਿੰਦਰਾ ਕੰਪਨੀ ਨੇ ਆਪਣੀ ਨਵੀਂ ਕਾਰ ਇਲੈਕਟ੍ਰਿਕ ਮਹਿੰਦਰਾ XUV 4OO (Mahindra XUV 4OO) ਲਾਂਚ ਕੀਤੀ ਹੈ | ਕਾਰ ਲਾਂਚ ਕਰਨ ਮੌਕੇ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਪਹੁੰਚੇ | ਇਸ ਕਰ ਦੀ ਲਾਂਚਿੰਗ ਰਾਜ ਵਹੀਕਲ ਪ੍ਰਾਈਵੇਟ ਲਿਮਿਟੇਡ, ਪਟਿਆਲਾ ‘ਚ ਕੀਤੀ ਗਈ ਹੈ |
ਮਹਿੰਦਰਾ ਨੇ 15.99 ਲੱਖ ਰੁਪਏ ਦੀ ਸ਼ੁਰੂਆਤੀ ਆਪਣੀ ਪਹਿਲੀ ਸੀ-ਸੈਗਮੈਂਟ ਇਲੈਕਟ੍ਰਿਕ SUV, ਫਨ ਐਂਡ ਫਾਸਟ XUV 4OO ਲਾਂਚ ਕੀਤੀ ਹੈ | ਇਹ ਇਹ ਇਲੈਕਟ੍ਰਿਕ ਕਾਰ ਦੋ ਵੇਰੀਐਂਟਸ XUV 4OO EC ਅਤੇ XUV 4OO EL ਅਤੇ ਪੰਜ ਰੰਗਾਂ ਵਿੱਚ ਉਪਲਬਧ ਹੈ। ਇਸਦੇ ਨਾਲ ਹੀ ਕਾਰ EL 39.4 KWH ਲਿਥੀਅਮ ਆਇਨ ਬੈਟਰੀ ਦੁਆਰਾ ਸੰਚਾਲਿਤ ਹੈ ਜੋ 456 ਕਿੱਲੋਮੀਟਰ ਦੀ MADC ਰੇਂਜ ਪ੍ਰਦਾਨ ਕਰਦੀ ਹੈ।
ਮਹਿੰਦਰਾ XUV 4OO ਕਾਰ 150 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਦੇ ਨਾਲ 8.3 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਗਤੀ ਨਾਲ ਦੌੜ ਸਕਦੀ ਹੈ | ਇਸਦੀ ਖ਼ਾਸ ਗੱਲ ਇਹ ਹੈ ਕਿ ਇਸ ‘ਤੇ ਪੰਜਾਬ ਵਿੱਚ ਕੋਈ ਟੋਲ ਨਹੀਂ ਲੱਗੇਗਾ ਅਤੇ ਪੰਜਾਬ ਸਰਕਾਰ ਦੇ ਅਨੁਸਾਰ ਰਜਿਸਟ੍ਰੇਸ਼ਨ ‘ਤੇ 2,21000/- ਰੁਪਏ ਦੀ ਸਬ-ਸਿਡੀ ਵੀ ਮਿਲੇਗੀ |
ਇਸ ਮੌਕੇ ਡਿਪਟੀ ਆਰ.ਐਸ.ਐਮ ਐਮਆਰ ਅਨੁਜ ਅਗਰਵਾਲ (ਮਹਿੰਦਰਾ), ਏਐਸਐਮ ਐਮਆਰ ਅੰਕੁਸ਼ ਸ਼ਰਮਾ (ਮਹਿੰਦਰਾ), ਐਫਐਫਟੀ ਐਮ.ਆਰ.ਅਕਸ਼ੈ ਕੌਸ਼ਲ (ਮਹਿੰਦਰਾ),
ਰਾਜਵਿੰਦਰ ਸਿੰਘ (ਨਿਰਦੇਸ਼ਕ) ਅਤੇ ਜਸਕਰਨ ਸਿੰਘ (ਨਿਰਦੇਸ਼ਕ) ਆਦਿ ਮੌਜੂਦ ਰਹੇ |