ਹੁਸ਼ਿਆਰਪੁਰ, 17 ਜੂਨ 2023: ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ (Hoshiarpur Police) ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆਂ,P.P.S ਐਸ.ਪੀ ਤਫਤੀਸ਼ ਜਿਲਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਪਰਮਿੰਦਰ ਸਿੰਘ ਮੰਡ ੳਪ ਪੁਲਿਸ ਕਪਤਾਨ ਡਿਟੈਕਟੀਵ ਹੁਸ਼ਿਆਰਪੁਰ, ਦਲਜੀਤ ਸਿੰਘ ਖੱਖ ਉਪ ਪੁਲਿਸ ਕਪਤਾਨ ਸਬ-ਡਿਵੀਜ਼ਨ ਗੜ੍ਹਸ਼ੰਕਰ, ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ, ਐਸ.ਆਈ ਬਲਜਿੰਦਰ ਸਿੰਘ ਮੱਲ੍ਹੀ ਮੁੱਖ ਅਫਸਰ ਥਾਣਾ ਮਾਹਿਲਪੁਰ ਅਤੇ ਐਸ.ਆਈ ਜੋਗਿੰਦਰ ਸਿੰਘ ਸੰਧਰ ਮੁੱਖ ਅਫਸਰ ਥਾਣਾ ਮੁਕੇਰੀਆਂ ਤਹਿਤ ਗਠਿਤ ਵਿਸ਼ੇਸ਼ ਟੀਮਾਂ ਵੱਲੋਂ ਕਸਬਾ ਮਾਹਿਲਪੁਰ ਵਿੱਚ ਮਿਤੀ 22.05.2023 ਦੀ ਰਾਤ ਨੂੰ ਨਰਾਇਣ ਜਿਊਲਰਜ਼ ਦੀ ਦੁਕਾਨ ਪਰ ਫਾਇਰਿੰਗ ਕਰਨ ਵਾਲੇ ਬੰਬੀਹਾ ਗੈਂਗ ਨਾਲ ਸਬੰਧਤ 04 ਦੋਸ਼ੀ ਕਾਬੂ, 02 ਹੋਰ ਦੋਸ਼ੀ ਨਜ਼ਾਇਜ਼ ਅਸਲੇ ਸਮੇਤ ਕਾਬੂ ਅਤੇ ਇੱਕ ਦੋਸ਼ੀ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 22.05.2023 ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕਸਬਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਵਿੱਚ ਸਥਿਤ ਨਰਾਇਣ ਜਿਊਲਰਜ਼ ਦੀ ਦੁਕਾਨ ਪਰ ਫਾਈਰਿੰਗ ਕਰਕੇ ਕਸਬਾ ਮਾਹਿਲਪੁਰ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਸੀ। ਜਿਸਤੇ ਅਣਪਛਾਤੇ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 106 ਮਿਤੀ 23-05-2023 ਅ/ਧ: 336,427,34 ਭ:ਦ:,25/27-54-59 ਆਰਮਜ ਐਕਟ ਵਾਧਾ ਜੁਰਮ 386,506,201 ਭ:ਦ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ ਸੀ। ਜਿਸਤੇ ਸਰਬਜੀਤ ਸਿੰਘ ਬਾਹੀਆਂ ਐਸ.ਪੀ ਤਫਤੀਸ਼ ਜਿਲਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਚਾਰਜ਼ ਸੀ.ਆਈ.ਏ ਸਟਾਫ ਅਤੇ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਵਿਸ਼ੇਸ਼ ਟੀਮ ਤਿਆਰ ਕੀਤੀ ਗਈ।
ੳਪਰੋਕਤ ਵਾਰਦਾਤ ਤੋਂ ਬਾਅਦ ਨਰਾਇਣ ਜਿੳਲਰਜ਼ ਦੇ ਮਾਲਕ ਰਾਹੁਲ ਰਾਏ ਪੁੱਤਰ ਅਵਿਨਾਸ ਚੰੰਦਰ ਵਾਸੀ ਸੈਲਾਂ ਖੁਰਦ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸਿਆਰਪੁਰ ਪਾਸੋਂ ੳਪਰੋਕਤ ਵਾਰਦਾਤ ਕਰਨ ਵਾਲੇ ਦੋਸ਼ੀ ਲਗਾਤਾਰ ਫਿਰੌਤੀ ਦੀ ਮੰਗ ਕਰ ਰਹੇ ਸਨ। ਜਿਸਤੇ ੳਪਰੋਕਤ ਟੀਮ ਵੱਲੋਂ ਸਾਈਟਫਿਕ ਤੇ ਟੈਕਨੀਕਲ ਵਿਧੀ ਰਾਹੀਂ ੳਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਟਰੇਸ ਕੀਤਾ ਗਿਆ ਤੇ ਮਿਤੀ 12.06.2023 ਨੂੰ ਜਿਲਾ ਅੰਬਾਲਾ ਸਟੇਟ ਹਰਿਆਣਾ, ਜਿਲਾ ਸਹਾਰਨਪੁਰ ਸਟੇਟ ਉੱਤਰ ਪ੍ਰਦੇਸ਼ ਅਤੇ ਜਿਲਾ ਹਰਿਦੁਆਰ ਕਸਬਾ ਮੰਗਲੋਰ ਸਟੇਟ ਉਤਰਾਖੰਡ ਵਿੱਚ ਵੱਖ-ਵੱਖ ਸਥਾਨਾਂ ਪਰ ਲਗਤਾਰ 24 ਘੰਟੇ ਬਿਨਾਂ ਰੁਕੇ ਰੇਡਾਂ ਕਰਕੇ ਮੁੱਦਈ ਮੁੱਕਦਮਾ ਨੂੰ ਉਸਦੇ ਮੋਬਾਈਲ ਪਰ ਫਿਰੌਤੀ ਲਈ ਧਮਕੀਆਂ ਦੇਣ ਵਾਲੇ ਮੁੱਖ ਦੋਸ਼ੀ ਵਿਕਾਸ਼ ਉਰਫ ਵੀਸ਼ੂ ਕੁਮਾਰ ਉਰਫ ਵੀਸ਼ੂ ਪੁੱਤਰ ਗਜਰਾਜ ਵਾਸੀ ਜਬੀਰਨ ਥਾਣਾ ਮੰਗਲੌਰ ਜਿਲ੍ਹਾ ਹਰਿਦੁਆਰ ਸਟੇਟ ਉੱਤਰਾਖੰਡ ਨੂੰੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
ਜਿਸ ੳਪਰੰਤ ਉਸਦੇ ਕੀਤੇ ਗਏ ਫਰਦ ਇੰਕਸ਼ਾਫ ਮੁਤਾਬਿਕ ਕੱਲ ਮਿਤੀ 17.06.2023 ਨੂੰ ਉਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਜਿਸ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲੇਟ ਸੁਰਿੰਦਰ ਸਿੰਘ ਅਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਪੁੱਤਰ ਬੋਹੜ ਸਿੰਘ ਵਾਸੀਆਨ ਅਬਾਦੀ ਬਾਬਾ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ ਅਤੇ ਅਕਾਸ਼ਦੀਪ ਸਿੰਘ ਉਰਫ ਆਕਾਸ਼ ਉਰਫ ਮਹਿਕ ਉਰਫ ਕਾਸ਼ੂ ਪੁੱਤਰ ਜੱਸਾ ਸਿੰਘ ਵਾਸੀ ਬਾਬਾ ਜੀਵਨ ਸਿੰਘ ਗੁਰਦਆਰਾ ਨੇੜੇ ਬਾਬਾ ਬਾਲਮੀਕ ਦੀ ਜਗ੍ਹਾਂ ਬੋਹੜ ਲਾਗੇ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ, ਜ਼ਿਲ੍ਹਾ ਤਰਨਤਾਰਨ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
ੳਪਰੋਕਤ ਵਾਰਦਾਤ ਦੇ ਮਾਸਟਰਮਾਈਂਡ ਵਿਦੇਸ਼ ਵਿੱਚ ਬੈਠੇ ਦੋਸ਼ੀ ਇਸ਼ੂ ਪੰਡਤ ਵਾਸੀ ਮੈਲੀ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਬਾਬਾ ਅਗਮ ਸਿੰਘ ਵਾਸੀ ਜਲੰਧਰ ਹਨ। ਇਸ਼ੂ ਪੰਡਤ ਉਕਤ ਦੀ ਨਰਾਇਣ ਜਿਊਲਰਜ਼ ਦੇ ਮਾਲਕਾਂ ਨਾਲ ਨਿੱਜੀ ਰੰਜਿਸ਼ ਚਲੱਦੀ ਹੈ। ੳਪਰੋਕਤ ਵਾਰਦਾਤ ਵਿੱਚ ਇਸ਼ੂ ਪੰਡਤ, ਬਾਬਾ ਅਗਮ ਸਿੰਘ ਉਕਤਾਨ ਅਤੇ ਚੰਦੂ ਪੱਤਰ ਖੁਲਾ ਸਿੰਘ ਵਾਸੀ ਅਬਾਦੀ ਬਾਬਾ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ ਅਜੇ ਗ੍ਰਿਫਤਾਰ ਕਰਨੇ ਬਾਕੀ ਹਨ।
ਇਸੇ ਤਰਾਂ ਮਿਤੀ 16.06.2023 ਨੂੰ ਸੀ.ਆਈ.ਏ ਸਟਾਫ ਵਿੱਚ ਤਾਇਨਾਤ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੁੱਖ ਅਫਸਰ ਥਾਣਾ ਮੁਕੇਰੀਆਂ ਦੀ ਸਹਾਇਤਾ ਨਾਲ ਦੋਸ਼ੀ ਕੁਲਵਿੰਦਰ ਸਿੰਘ ਉਰਫ ਬੰਟੀ ਪੁੱਤਰ ਬਹਾਦਰ ਸਿੰਘ ਵਾਸੀ ਉਮਰਪੁਰ ਹਾਲ ਵਾਸੀ ਮਹਉਦੀਨਪਪੁਰ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਇੱਕ ਪਿਸਟਲ 7.65MM ਸਮੇਤ 05 ਰੌਦ ਜਿੰਦਾ 7.65 MM ਅਤੇ ਸੁਨੀਲ ਕੁਮਾਰ ਉਰਫ ਗਾਂਧੀ ਪੁੱਤਰ ਅਸ਼ੋਕ ਕੁਮਾਰ ਵਾਸੀ ਸਹਾਲੀਆਂ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੂੰ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 01 ਚੱਲੇ ਰੌਦ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 114 ਮਿਤੀ 16.06.2023 ਅ/ਧ 25 ਅਸਲਾ ਐਕਟ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ।
ਇਸੇ ਤਰਾਂ ਮਿਤੀ ਮਿਤੀ 16.06.2023 ਨੂੰ ਸੀ.ਆਈ.ਏ ਸਟਾਫ ਵਿੱਚ ਤਾਇਨਾਤ ਮੁੱਖ ਸਿਪਾਹੀ ਸੰਦੀਪ ਕੁਮਾਰ ਬਾਹਤੀ ਨੇ ਸਮੇਤ ਪੁਲਿਸ ਪਾਰਟੀ ਦੋਸ਼ੀ ਗੋਪੀ ਪੁੱਤਰ ਵਿਜੈ ਕੁਮਾਰ ਵਾਸੀ ਮੁਹੱਲਾ ਰਿਸ਼ੀ ਨਗਰ ਜਿਲਾ ਹੁਸ਼ਿਆਰਪੁਰ ਨੂੰ 36 ਬਤੋਲਾਂ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਅਤੇ ਦੋਸ਼ੀ ਖਿਲਾਫ ਮੁੱਕਦਮਾ ਨੰਬਰ 221 ਮਿਤੀ 16.06.2023 ਅ/ਧ 61-1-14 ਐਕਸਾਈਜ਼ ਐਕਟ ਥਾਣਾ ਸਿਟੀ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ। ਕਾਬੂ ਸ਼ੁਦਾ ੳਪਰੋਕਤ ਦੋਸ਼ੀਆ ਤੋਂ ਅਗਲੇਰੀ ਪੁੱਛਗਿੱਛ ਜਾਰੀ ਹੈ।
ਮੁੱਕਦਮਾ ਨੰਬਰ, ਗ੍ਰਿਫਤਾਰ ਦੋਸ਼ੀਆਂ ਦੇ ਨਾਮ ਅਤੇ ਬਰਾਮਦਗੀ:-
1. ਮੁੱਕਦਮਾ ਨੰਬਰ 106 ਮਿਤੀ 23-05-2023 ਅ/ਧ: 336,427,34 ਭ:ਦ:,25/27-54-59 ਆਰਮਜ ਐਕਟ ਵਾਧਾ ਜੁਰਮ 386,506,201 ਭ:ਦ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ।
(A) ਵਿਕਾਸ਼ ਉਰਫ ਵੀਸ਼ੂ ਕੁਮਾਰ ਉਰਫ ਵੀਸ਼ੂ ਪੁੱਤਰ ਗਜਰਾਜ ਵਾਸੀ ਜਬੀਰਨ ਥਾਣਾ ਮੰਗਲੌਰ ਜਿਲ੍ਹਾ ਹਰਿਦੁਆਰ ਸਟੇਟ ਉੱਤਰਾਖੰਡ।
(B) ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲੇਟ ਸੁਰਿੰਦਰ ਸਿੰਘ ਵਾਸੀ ਅਬਾਦੀ ਬਾਬਾ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ।
(C) ਗੁਰਪ੍ਰਤਾਪ ਸਿੰਘ ਉਰਫ ਗੋਰਾ ਪੁੱਤਰ ਬੋਹੜ ਸਿੰਘ ਵਾਸੀ ਅਬਾਦੀ ਬਾਬਾ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ।
(D) ਅਕਾਸ਼ਦੀਪ ਸਿੰਘ ਉਰਫ ਆਕਾਸ਼ ਉਰਫ ਮਹਿਕ ਉਰਫ ਕਾਸ਼ੂ ਪੁੱਤਰ ਜੱਸਾ ਸਿੰਘ ਵਾਸੀ ਬਾਬਾ ਜੀਵਨ ਸਿੰਘ ਗੁਰਦਆਰਾ ਨੇੜੇ ਬਾਬਾ ਬਾਲਮੀਕ ਦੀ ਜਗ੍ਹਾਂ ਬੋਹੜ ਲਾਗੇ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ।
ਬਰਾਮਦਗੀ:-
(A) Motorcycle Bajaj CT-100 No.PB46-AF-8042.
(B) Motorcycle Hero Honda Splender No.PB38-D-7604.
(C) One Iphone Mobile.
2. ਮੁੱਕਦਮਾ ਨੰਬਰ 114 ਮਿਤੀ 16.06.2023 ਅ/ਧ 25 ਅਸਲਾ ਐਕਟ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ।
(A) ਕੁਲਵਿੰਦਰ ਸਿੰਘ ਉਰਫ ਬੰਟੀ ਪੁੱਤਰ ਬਹਾਦਰ ਸਿੰਘ ਵਾਸੀ ਉਮਰਪੁਰ ਹਾਲ ਵਾਸੀ ਮਹਉਦੀਨਪਪੁਰ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ।
ਬਰਾਮਦਗੀ:- ਇੱਕ ਪਿਸਟਲ 7.65MM ਸਮੇਤ 05 ਰੌਦ ਜਿੰਦਾ 7.65 MM
(B) ਸੁਨੀਲ ਕੁਮਾਰ ਉਰਫ ਗਾਂਧੀ ਪੁੱਤਰ ਅਸ਼ੋਕ ਕੁਮਾਰ ਵਾਸੀ ਸਹਾਲੀਆਂ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ।
ਬਰਾਮਦਗੀ:- ਇੱਕ ਦੇਸੀ ਪਿਸਤੌਲ 315 ਬੋਰ ਸਮੇਤ 01 ਚਲਿੱਆ ਰੌਦ
3. ਮੁੱਕਦਮਾ ਨੰਬਰ 221 ਮਿਤੀ 17.06.2023 ਅ/ਧ 61-1-14 ਐਕਸਾਈਜ਼ ਐਕਟ ਥਾਣਾ ਸਿਟੀ ਜਿਲਾ ਹੁਸ਼ਿਆਰਪੁਰ।
(A) ਗੋਪੀ ਪੁੱਤਰ ਵਿਜੈ ਕੁਮਾਰ ਵਾਸੀ ਮੁਹੱਲਾ ਰਿਸ਼ੀ ਨਗਰ ਜਿਲਾ ਹੁਸ਼ਿਆਰਪੁਰ।
ਬਰਾਮਦਗੀ:- 36 ਬਤੋਲਾਂ ਨਜ਼ਾਇਜ਼ ਸ਼ਰਾਬ