ਚੰਡੀਗੜ੍ਹ,17 ਜੂਨ 2023: ਲੁਧਿਆਣਾ (Ludhiana) ਦੀ ATM ਕੰਪਨੀ ਸੀ.ਐਮ.ਐਸ ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦੇ ਪਤੀ ਖ਼ਿਲਾਫ਼ ਲੁਕ ਆਊਟ ਸਰਕੁਲਰ ਜਾਰੀ ਕੀਤਾ ਹੈ। ਲੁਧਿਆਣਾ ਪੁਲਿਸ ਨੂੰ ਦੋਵਾਂ ਪਤੀ-ਪਤਨੀ ਦੇ ਨੇਪਾਲ ਭੱਜਣ ਦੀ ਫਿਰਾਕ ‘ਚ ਹੋਣ ਦਾ ਇਨਪੁਟ ਹੈ। ਇਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਨੂੰ ਹੋਰ ਤੇਜ਼ ਕਰ ਦਿੱਤਾ ਹੈ। 8.49 ਕਰੋੜ ਦੀ ਲੁੱਟ ਮਾਮਲੇ ਵਿੱਚ ਹੁਣ ਤੱਕ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਜਿਕਰਯੋਗ ਹੈ ਕਿ ਮਨਦੀਪ ਮੋਨਾ ਪਿੰਡ ਡੇਹਲੋਂ ਦੀ ਰਹਿਣ ਵਾਲੀ ਹੈ। ਮੋਨਾ ਦੇ ਦੋ ਭਰਾ ਕਾਕਾ ਅਤੇ ਹਰਪ੍ਰੀਤ ਹਨ ਅਤੇ ਹਰਪ੍ਰੀਤ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦਕਿ ਕਾਕਾ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਦਾ ਹੈ। ਇਸਦੇ ਨਾਲ ਹੀ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਜੱਸਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਵਾਂ ਦੇ ਪੋਸਟਰ ਸ਼ਹਿਰ ਦੀਆਂ ਜਨਤਕ ਥਾਵਾਂ ‘ਤੇ ਲਗਾਏ ਗਏ ਹਨ। ਪੁਲਿਸ 5.75 ਕਰੋੜ ਰੁਪਏ ਵੀ ਰਿਕਵਰ ਕੀਤੇ ਗਏ |